ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ

Friday, Mar 01, 2019 - 03:54 AM (IST)

ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ
ਸੰਗਰੂਰ (ਬੇਦੀ, ਹਰਜਿੰਦਰ)-ਵਾਰਡ ਨੰ.7 ਦਸਮੇਸ਼ ਨਗਰ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਵਿਜੈਂਇੰਦਰ ਸਿੰਗਲਾ ਨੇ ਲੋਕ ਸਭਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ਕਤੀਜੀਤ ਸਿੰਘ ਦੇ ਘਰ ਵਿਖੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਤੇ ਕਈ ਸਮੱਸਿਆਵਾਂ ਦਾ ਮੌਕੇ ’ਤੇ ਹੱਲ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਸ਼ਹਿਰ ਦੇ ਸਾਰੇ ਹੀ ਕੰਮ ਚੰਗੇ ਢੰਗ ਨਾਲ ਕਰਵਾਏ ਜਾਣਗੇ। ਇਸ ਬਲਾਕ ਪ੍ਰਧਾਨ ਅਨਿਲ ਘੀਂਚਾ, ਕੁਲਵੰਤ ਰਾਏ ਸਿੰਗਲਾ, ਪਰਮਿੰਦਰ ਸ਼ਰਮਾ, ਹਰਪਾਲ ਸੋਨੂੰ, ਮਿੱਠੂ ਲੱਡਾ, ਪ੍ਰਧਾਨ ਯੂਥ ਕਾਂਗਰਸ ਹਲਕਾ ਧੂਰੀ ਤੇ ਰਇੰਦਰ ਸਿੰਘ ਮੀਨ, ਸ਼ੇਰ ਸਿੰਘ, ਸ਼ਨਵੀਰ ਸਿੰਘ, ਸੁਖਪਾਲ ਸਿੰਘ, ਸਿਬਲ ਤੇ ਹੋਰ ਕਈ ਵਾਰਡ ਨਿਵਾਸੀ ਵੱਡੀ ਗਿਣਤੀ ’ਚ ਹਾਜ਼ਰ ਸਨ। ਇਸ ਸਮੇਂ ਵਿਜੈਂਇੰਦਰ ਸਿੰਗਲਾ ਅਤੇ ਅਨਿਲ ਘੀਂਚਾ, ਕੁਲਵੰਤ ਰਾਏ ਸਿੰਗਲਾ ਤੇ ਪਰਮਿੰਦਰ ਸ਼ਰਮਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।

Related News