ਰਵਿੰਦਰ ਸਿੰਘ ਚੀਮਾ ਦੇ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਬਣਨ ’ਤੇ ਸਵਾਗਤੀ ਸਮਾਰੋਹ

Tuesday, Feb 26, 2019 - 03:52 AM (IST)

ਰਵਿੰਦਰ ਸਿੰਘ ਚੀਮਾ ਦੇ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਬਣਨ ’ਤੇ ਸਵਾਗਤੀ ਸਮਾਰੋਹ
ਸੰਗਰੂਰ (ਬਾਂਸਲ)-ਸੀਨੀਅਰ ਅਕਾਲੀ ਆਗੂ ਰਵਿੰਦਰ ਸਿੰਘ ਚੀਮਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਬਣਨ ’ਤੇ ਆਡ਼੍ਹਤੀਆ ਅਕਾਊਂਟੈਂਟ ਐਸੋ. ਵੱਲੋਂ ਅਨਾਜ ਮੰਡੀ ’ਚ ਰੱਖੇ ਸਵਾਗਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਸਮਾਜ ਦੇ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ, ਜਿਸ ਨੂੰ ਲੋਕ ਹੁਣ ਯਾਦ ਕਰਦੇ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੌਂਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਅਨਾਜ ਮੰਡੀ ਨਾਲ ਸਬੰਧਤ ਸਾਰੀਆਂ ਐਸੋ. ਨੇ ਰਵਿੰਦਰ ਸਿੰਘ ਚੀਮਾ ਦਾ ਸਨਮਾਨ ਕੀਤਾ, ਜਿਸ ’ਚ ਬਾਬੂ ਰਾਮਧਾਰੀ ਕਾਂਸਲ, ਹਰਬੰਸ ਸਿੰਘ ਲਖਮੀਰ ਵਾਲਾ, ਸ਼ਿਵ ਪਾਲ ਛਾਹਡ਼੍ਹੀਆ, ਰਜਿੰਦਰ ਕੁਮਾਰ ਬਬਲੀ, ਕੁਲਦੀਪ ਸਿੰਘ ਭੈਣੀ, ਅਮਰੀਕ ਧਾਲੀਵਾਲ, ਅਮੋਲਕ ਸਿੱਧੂ, ਰਾਮ ਸਿੰਘ ਕੰਬੋਜ, ਧਰਮਪਾਲ, ਪਵਨ ਜਖੇਪਲ, ਰਮੇਸ਼ ਮੇਸੀ, ਜਸਵਿੰਦਰ ਸਿੰਘ ਸੰਧੇ, ਵੇਦ ਪ੍ਰਕਾਸ਼ ਹੋਡਲਾ, ਦਿਲਪ੍ਰੀਤ ਸਿੰਘ, ਮੰਗਲ ਸਿੰਘ, ਮੀਤਾ ਸਿੰਘ, ਗੁਰਸੇਵਕ ਸਿੰਘ, ਕਮਲ ਸ਼ਰਮਾ, ਕੁਲਵੀਰ ਸਿੰਘ, ਬਲਵੀਰ ਸਿੰਘ, ਕਾਲਾ ਸਿੰਘ, ਸੰਦੀਪ ਕੁਮਾਰ, ਅਵਤਾਰ ਸਿੰਘ, ਪ੍ਰਿੰਸ ਜਰਨੈਲ ਸਿੰਘ, ਅਸ਼ੋਕ ਕੁਮਾਰ, ਟਹਿਲ ਸਿੰਘ ਆਦਿ ਨੇ ਚੀਮਾ ਨੂੰ ਵਧਾਈ ਦਿੰਦੇ ਹੋਏ ਇਸ ਅਹਿਮ ਜ਼ਿੰਮੇਵਾਰੀ ਸੌਂਪਣ ’ਤੇ ਸਮੁੱਚੀ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

Related News