ਖੋ-ਖੋ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸੰਪੰਨ

02/26/2019 3:50:15 AM

ਸੰਗਰੂਰ (ਸੰਜੀਵ)-ਜ਼ਿਲਾ ਖੋ-ਖੋ ਐਸੋਸੀਏਸ਼ਨ ਸੰਗਰੂਰ ਵੱਲੋਂ ਗ੍ਰਾਮ ਪੰਚਾਇਤ ਮੀਰਹੇਡ਼ੀ ਅਤੇ ਨੌਜਵਾਨ ਸਪੋਰਟਸ ਕਲੱਬ ਮੀਰਹੇਡ਼ੀ ਦੇ ਸਹਿਯੋਗ ਨਾਲ ਪਿੰਡ ਮੀਰਹੇਡ਼ੀ ਵਿਖੇ ਆਯੋਜਿਤ ਕੀਤੀ ਗਈ। ਸੂਬਾ ਪੱਧਰੀ ਦੋ ਰੋਜ਼ਾ ਸਵ. ਸਤਵਿੰਦਰ ਸਿੰਘ ਸੋਢੀ ਯਾਦਗਾਰੀ ਚੈਂਪੀਅਨਸ਼ਿਪ ਧੂਮ-ਧਾਮ ਅਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਈ। ਇਸ ਮੌਕੇ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਪਿਤਾ ਬਲਦੇਵ ਸਿੰਘ ਖੰਗੂਡ਼ਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਦਰਜ ਕਰਵਾਈ। ਚੈਂਪੀਅਨਸ਼ਿਪ ਦੇ ਲਡ਼ਕਿਆਂ ਦੀ ਟੀਮ ਦੇ ਮੁਕਾਬਲਿਆਂ ’ਚ ਪਟਿਆਲਾ, ਜਲੰਧਰ ਅਤੇ ਸੰਗਰੂਰ ਦੀ ਟੀਮ ਨੇ, ਲਡ਼ਕੀਆਂ ਦੇ ਮੁਕਾਬਲਿਆਂ ’ਚ ਤਰਨਤਾਰਨ, ਫਿਰੋਜ਼ਪੁਰ ਅਤੇ ਸੰਗਰੂਰ ਦੀ ਟੀਮ ਨੇ ਲਡ਼ੀਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਇਨ੍ਹਾਂ ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਸਮੇਤ ਹੋਰਨਾਂ ਵੱਲੋਂ ਸਨਮਾਨਤ ਵੀ ਕੀਤਾ ਗਿਆ। ਸਨਮਾਨਤ ਕਰਨ ਮੌਕੇ ਖੇਡ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਉਪਕਾਰ ਸਿੰਘ ਵਿਰਕ, ਜ਼ਿਲਾ ਖੇਡ ਅਫਸਰ ਯੋਗ ਰਾਜ, ਰਾਜਵੀਰ ਸਿੰਘ, ਖੋ-ਖੋ ਐਸੋ. ਸੰਗਰੂਰ ਵੱਲੋਂ ਸਤਵਿੰਦਰ ਸਿੰਘ, ਸ਼ਿੰਗਾਰਾ ਸਿੰਘ ਖਡਿਆਲ, ਗੁਰਦੀਪ ਸਿੰਘ ਮੀਰਹੇਡ਼ੀ, ਬਲਵਿੰਦਰ ਸਿੰਘ ਤੋਂ ਇਲਾਵਾ ਹਰਜੀਤ ਸਿੰਘ ਮੀਰਹੇਡ਼ੀ, ਜਸਬੀਰ ਸਿੰਘ ਸਾਬਕਾ ਸਰਪੰਚ ਛਾਜਲਾ, ਹਰਮੇਲ ਸਿੰਘ ਸਰਪੰਚ ਮੀਰਹੇਡ਼ੀ, ਸਾਬਕਾ ਸਰਪੰਚ ਭਗਤ ਸਿੰਘ, ਗੁਰਚਰਨ ਸਿੰਘ, ਗੁਰਜੰਟ ਸਿੰਘ, ਚਮਕੌਰ ਸਿੰਘ, ਪਰਮਿੰਦਰ ਸਿੰਘ ਮੀਰਹੇਡ਼ੀ ਅਤੇ ਬਲਵੀਰ ਸਿੰਘ ਸਿੱਧੂ ਸ਼ੇਰੋਂ ਆਦਿ ਵੀ ਮੌਜੂਦ ਸਨ।

Related News