ਵੱਖ-ਵੱਖ ਐਕਟੀਵਿਟੀਜ਼ ’ਚ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਵੰਡੇ
Tuesday, Feb 19, 2019 - 03:40 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋਂ ਕਲਾਂ ਵਿਖੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਦੀ ਅਗਵਾਈ ਹੇਠ ਸੰਸਥਾ ’ਚ ਕਰਵਾਈਆਂ ਗਈਆਂ ਵੱਖ-ਵੱਖ ਐਕਟੀਵਿਟੀਜ਼ ’ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਸਰਟੀਫਿਕੇਟ ਵੰਡੇ ਗਏ। ਇਹ ਐਕਟੀਵਿਟੀਜ਼ ਸੰਸਥਾ ’ਚ ਵੱਖ-ਵੱਖ ਸਮੇਂ ’ਤੇ ਕਰਵਾਈਆਂ ਗਈਆਂ। ਇਨ੍ਹਾਂ ’ਚ ਸੰਸਥਾ ’ਚ ਪਿਛਲੇ ਦਿਨੀਂ ਕਰਵਾਏ ਕ੍ਰਿਏਟਿਵ ਰਾਈਟਿੰਗ, ਲੇਖ ਪ੍ਰਤੀਯੋਗਤਾ, ਹਿੰਦੀ ਸਟੇਜ ਹੰਟ ਤੇ ਪੰਜਾਬੀ ਸਟੇਜ ਹੰਟ ਦੇ ਮੁਕਾਬਿਲਆਂ ’ਚ ਜੇਤੂ ਰਹੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ। ਸਕੂਲ ਚੇਅਰਮੈਨ ਸ. ਰਵਿੰਦਰਜੀਤ ਸਿੰਘ ਬਿੰਦੀ ਅਤੇ ਡਾਇਰੈਕਟਰ ਸੁਰਭੀ ਅਰੋਡ਼ਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ’ਚ ਛੁਪੇ ਹੁਨਰ ਨੂੰ ਉਜਾਗਰ ਕਰਨ ਲਈ ਸਮੇਂ-ਸਮੇਂ ’ਤੇ ਕਰਵਾਏ ਜਾਂਦੇ ਹਨ। ਬੱਚਿਆਂ ਨੂੰ ਸਟੇਜ ’ਤੇ ਬੋਲਣ ਚੱਲਣ ਦੀ ਝਿਜਕ ਵੀ ਦੂਰ ਹੁੰਦੀ ਹੈ। ਇਸ ਮੌਕੇ ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸੁਰਭੀ ਅਰੋਡ਼ਾ, ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ।