ਬੱਦਲਵਾਲੀ ਕਾਰਨ ਕਣਕ ਦੀ ਫ਼ਸਲ ਨੂੰ ਤੇਲਾ ਰੋਗ ਲੱਗ ਸਕਦੈ : ਕਿਸਾਨ

Tuesday, Feb 19, 2019 - 03:38 AM (IST)

ਬੱਦਲਵਾਲੀ ਕਾਰਨ ਕਣਕ ਦੀ ਫ਼ਸਲ ਨੂੰ ਤੇਲਾ ਰੋਗ ਲੱਗ ਸਕਦੈ : ਕਿਸਾਨ
ਸੰਗਰੂਰ (ਸ਼ਾਮ)-ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬੱਦਲਵਾਈ ਕਾਰਨ ਕਣਕ ਦੀ ਫ਼ਸਲ ਨੂੰ ਤੇਲਾ ਰੋਗ ਲੱਗ ਰਿਹਾ ਹੈ, ਜਿਸ ਤੋਂ ਕਿਸਾਨ ਕਾਫ਼ੀ ਚਿੰਤਤ ਨਜ਼ਰ ਆ ਰਹੇ ਹਨ ਕਿਉਂਕਿ ਕਣਕ ਦੀ ਫ਼ਸਲ ਪੱਕਣ ’ਚ ਅਜੇ ਕਾਫੀ ਲੰਬਾ ਸਮਾਂ ਬਾਕੀ ਪਿਆ ਹੈ। ਇਸ ਤਰ੍ਹਾਂ ਫਸਲ ਨੂੰ ਬੀਮਾਰੀਆਂ ’ਚ ਲੈਣ ਕਾਰਨ ਕਿਸਾਨਾਂ ਨੂੰ ਕਾਫ਼ੀ ਕੀਡ਼ੇ-ਮਾਰ ਦਵਾਈਆਂ ਦਾ ਛਿਡ਼ਕਾਅ ਕਰਨੇ ਪੈਣਗੇ ਜੇ ਸੁਪਰ ਵੱਧ ਖਰਚਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਰਾਜਿੰਦਰ ਧਾਲੀਵਾਲ, ਹਰਦੀਪ ਸੇਖੋਂ, ਭੋਲਾ ਸਿੰਘ ਚੱਠਾ, ਜੀਵਨ ਸਿੰਘ ਔਜਲਾ ਆਦਿ ਨੇ ਦੱਸਿਆ ਕਿ ਇਸ ਮੀਂਹ ਅਤੇ ਬੱਦਲਵਾਈ ਕਾਰਨ ਉਨ੍ਹਾਂ ਦੀ ਕਣਕ, ਸਰ੍ਹੋਂ, ਆਲੂਆਂ ਦੀ ਫਸਲ ਦੇ ਨਾਲ-ਨਾਲ ਸਬਜ਼ੀ ਨੂੰ ਵੀ ਨੁਕਸਾਨ ਹੋ ਰਿਹਾ ਹੈ, ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਮੌਸਮ ਦਾ ਮਿਜ਼ਾਜ਼ ਬਦਲ ਜਾਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ ਕਿਉਂਕਿ ਕਿਸਾਨਾਂ ਨੂੰ ਆਪਣੀ ਕਣਕ ਦੀ ਫਸਲ ਤੋਂ ਬੰਪਰ ਫਸਲ ਹੋਣ ਦੀ ਉਮੀਦ ਸੀ ਪਰ ਇਸ ਤਰ੍ਹਾਂ ਮੌਸਮ ਦਾ ਮਿਜ਼ਾਜ਼ ਖਰਾਬ ਹੋਣ ਕਾਰਨ ਕਿਸਾਨ ਚਿੰਤਾ ’ਚ ਦਿਖਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਮੌਸਮ ਸਾਫ ਨਾ ਹੋਇਆ ਤਾਂ ਕਿਸਾਨਾਂ ਨੂੰ ਹੋਰ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ। ਬਲਾਕ ਖੇਤੀਬਾਡ਼ੀ ਅਫਸਰ ਡਾ. ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਲਗਾਤਾਰ ਬੱਦਲਵਾਈ ਬਣੀ ਰਹਿੰਦੀ ਤਾਂ ਚੇਪਾ ਦੀ ਸੰਭਾਵਨਾ ਹੋ ਸਕਦੀ ਹੈ ਤੇ ਕਣਕ ਦੀ ਪੈਦਾਵਾਰ ਨੂੰ ਕੋਈ ਵੀ ਨੁਕਸਾਨ ਨਹੀਂ ਹੈ। ਜੇਕਰ ਕਿਸੇ ਥਾਂ ਜ਼ਿਆਦਾ ਵਰਖਾ ਪੈਂਦੀ ਤਾਂ ਆਲੂਆਂ ਦੇ ਝਾਡ਼ ਅਤੇ ਪੁਟਾਈ ’ਤੇ ਅਸਰ ਪੈ ਸਕਦਾ ਹੈ।

Related News