ਪੀ. ਟੀ. ਯੂ. ਨਤੀਜੇ ’ਚ ਛਾਇਆ ਕੇ.ਸੀ.ਟੀ

Sunday, Feb 17, 2019 - 03:20 AM (IST)

ਪੀ. ਟੀ. ਯੂ. ਨਤੀਜੇ ’ਚ ਛਾਇਆ ਕੇ.ਸੀ.ਟੀ
ਸੰਗਰੂਰ (ਬੇਦੀ)-ਪੀ.ਟੀ.ਯੂ. ਜਲੰਧਰ ਦੇ 2019 ਦੀ ਪ੍ਰੀਖਿਆ ਨਤੀਜੇ ਵਿਚ ਕੇ.ਸੀ.ਟੀ. ਕਾਲਜ ਫਤਿਹਗਡ਼੍ਹ ਦੇ ਕੰਪਿਊਟਰ ਸਾਇੰਸ ਬਰਾਂਚ ਦੇ ਵਿਦਿਆਰਥੀਆਂ ਨੇ ਬਾਜ਼ੀ ਮਾਰੀ। ਜਿਸ ’ਚ ਅੱਠਵੇਂ ਸਮੈਸਟਰ ਦੀ ਸੁਖਵਿੰਦਰ ਕੌਰ ਨੇ (88%), ਸੰਦੀਪ ਕੌਰ ਨੇ (87%) ਤੇ ਮਨਪ੍ਰੀਤ ਸਿੰਘ ਨੇ (86%) ਅੰਕ ਪ੍ਰਾਪਤ ਕੀਤੇ ਤੇ ਹੋਰ ਬਾਕੀ ਬੱਚਿਆਂ ਦਾ ਨਤੀਜਾ ਵੀ ਸ਼ਾਨਦਾਰ ਰਿਹਾ। ਇਸ ਸਮੇਂ ਕੇ.ਸੀ.ਟੀ. ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਫਤਿਹਗਡ਼੍ਹ ਵਿਖੇ ਖੁਸ਼ੀ ਦਾ ਮਾਹੌਲ ਹੈ। ਕਾਲਜ ਦੇ ਚੇਅਰਮੈਨ ਮੌਂਟੀ ਗਰਗ ਤੇ ਡੀਨ ਮਨੋਜ ਗੋਇਲ ਨੇ ਸਮੁੱਚੀ ਬ੍ਰਾਂਚ ਦੇ ਸ਼ਾਨਦਾਰ ਨਤੀਜੇ ਸਬੰਧੀ ਅਧਿਆਪਕਾਂ ਦੀ ਕਡ਼ੀ ਮਿਹਨਤ ਨੂੰ ਸਰਾਹਿਆ ਤੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਕੇ.ਸੀ.ਟੀ. ਕਾਲਜ ਦੇ ਵਿਦਿਆਰਥਆਂ ਨੇ ਇੰਨੇ ਵਧੀਆ ਨੰਬਰ ਪ੍ਰਾਪਤ ਕੀਤੇ। ਉਨ੍ਹਾਂ ਕਿਹਾ ਕਿ ਇਸ ਦਾ ਸਾਰਾ ਸਿਹਰਾ ਕੇ. ਸੀ. ਟੀ . ਦੀ ਟੀਚਿੰਗ ਫਕੈਲਟੀ ਤੇ ਬੱਚਿਆਂ ਨੂੰ ਜਾਂਦਾ ਹੈ, ਜਿਨ੍ਹਾਂ ਦੀ ਅਣਥੱਕ ਮਿਹਨਤ ਦੇ ਨਾਲ ਆਏ ਪ੍ਰੀਖਿਆ ਨਤੀਜੇ ਨਾਲ ਪੂਰੇ ਇਲਾਕੇ ’ਚ ਕਾਲਜ ਦਾ ਮਾਣ ਵਧਿਆ ਹੈ।

Related News