ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਾਇਆ

Monday, Feb 11, 2019 - 04:26 AM (IST)

ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਾਇਆ
ਸੰਗਰੂਰ (ਵਿਕਾਸ)-ਰੋਟਰੀ ਕਲੱਬ ਭਵਾਨੀਗਡ਼੍ਹ (ਸਿਟੀ) ਵੱਲੋਂ ਮਾਸਟਰ ਕ੍ਰਿਸ਼ਨ ਚੰਦ ਗਰਗ ਜੀ ਦੀ ਯਾਦ ਵਿਚ ਪ੍ਰਾਚੀਨ ਸ਼ਿਵ ਮੰਦਰ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਸਵ.ਕ੍ਰਿਸ਼ਨ ਚੰਦ ਜੀ ਦੀ ਧਰਮਪਤਨੀ ਦਰਸ਼ਨਾ ਦੇਵੀ ਅਤੇ ਅਵਤਾਰ ਟੰਡਨ ਪ੍ਰਮੁੱਖ ਨਿਰੰਕਾਰੀ ਮਿਸ਼ਨ ਭਵਾਨੀਗਡ਼੍ਹ ਵੱਲੋਂ ਕੀਤਾ ਗਿਆ। ਇਸ ਮੌਕੇ ਸਵ.ਮਾਸਟਰ ਕ੍ਰਿਸ਼ਨ ਚੰਦ ਦੇ ਬੇਟੇ ਤੇ ਰੋਟਰੀ ਕਲੱਬ ਦੇ ਸਾਬਕਾ ਗਵਰਨਰ ਐਡਵੋਕੇਟ ਧਰਮਵੀਰ ਗਰਗ ਨੇ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਦੇ ਮਾਹਰ ਅਤੇ ਰੇਟੀਨਾ ਸਪੈਸ਼ਲਿਸਟ ਡਾ.ਬਲਵੀਰ ਖਾਂ ਅਤੇ ਡਾ.ਵਨਤਿਕਾ ਸਮੇਤ ਉਨ੍ਹਾਂ ਦੀ ਟੀਮ ਵੱਲੋਂ ਆਏ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਲੋਡ਼ਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਕਲੱਬ ਦੇ ਪ੍ਰਧਾਨ ਸੱਤਪਾਲ ਸ਼ਰਮਾ ਨੇ ਦੱਸਿਆ ਕਿ ਕੈਂਪ ’ਚ ਪਹੁੰਚੇ 352 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਤੇ 65 ਮਰੀਜ਼ਾਂ ਦੇ ਲੇਜ਼ਰ ਵਿਧੀ ਰਾਹੀਂ ਮੁਫ਼ਤ ਲੈਂਜ਼ ਪਾਏ ਗਏ। ਉਨ੍ਹਾਂ ਦੱਸਿਆ ਕਿ ਕੈਂਪ ’ਚ ਵਹਾਈਟ ਈਗਲ ਲੈਬਾਰਟਰੀ ਤੇ ਚੰਡੀਗਡ਼੍ਹ ਮੈਡੀਕਲ ਹਾਲ ਵਾਲਿਆਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।ਕੈਪ ਦੌਰਾਨ ਕਲੱਬ ਵੱਲੋਂ ਡਾ.ਬਲਬੀਰ ਖਾਨ ਅਤੇ ਉਨ੍ਹਾਂ ਨਾਲ ਪਹੁੰਚੀ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਦੇ ਸਕੱਤਰ ਪ੍ਰੇਮ ਸਿੰਗਲਾ,ਮੀਤ ਪ੍ਰਧਾਨ ਅਨਿਲ ਕਾਂਸਲ, ਪ੍ਰੈੱਸ ਸਕੱਤਰ ਰਜਿੰਦਰ ਕੁਮਾਰ,ਈਸ਼ਵਰ ਬਾਂਸਲ ਐਡਵੋਕੇਟ, ਗਗਨਦੀਪ ਗਰਗ ਐਡਵੋਕੇਟ, ਵਰਿੰਦਰ ਮਿੱਤਲ ਪ੍ਰਧਾਨ ਅਗਰਵਾਲ ਸਭਾ ਭਵਾਨੀਗਡ਼੍ਹ, ਦਵਿੰਦਰ ਸਿੰਘ,ਅਨਿਲ ਮਿੱਤਲ, ਪ੍ਰਦੀਪ ਮਿੱਤਲ,ਸਰਬਜੀਤ ਸਿੰਘ, ਸਤੀਸ਼ ਗਰਗ,ਵਿਜੇ ਕਾਸਲ ਆਦਿ ਹਾਜ਼ਰ ਸਨ।

Related News