ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਨੇ ਆਪਣਾ ਬ੍ਰਾਊਸ਼ਰ ਕੀਤਾ ਰਿਲੀਜ਼
Thursday, Feb 07, 2019 - 04:30 AM (IST)

ਸੰਗਰੂਰ (ਬੇਦੀ, ਹਰਜਿੰਦਰ)- ਜ਼ਿਲਾ ਸੰਗਰੂਰ ਦੇ ਉੱਘੇ ਵਿੱਦਿਅਕ ਅਦਾਰੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਸੰਗਰੂਰ ਨੇ ਅੱਜ ਇਕ ਸਮਾਗਮ ਦੌਰਾਨ ਸਕੂਲ ਦਾ ਸਾਲਾਨਾ ਬ੍ਰਾਊਸ਼ਰ ਰਿਲੀਜ਼ ਕੀਤਾ। ®ਇਸ ਸਮੇਂ ਹੋਏ ਸਮਾਗਮ ਦੌਰਾਨ ਸਕੂਲ ਦੇ ਚੇਅਰਮੈਨ ਇੰਜੀ. ਸ਼ਿਵ ਆਰੀਆ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਾਨੂੰ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਕੂਲ ਨੇ ਥੋਡ਼੍ਹੇ ਹੀ ਸਮੇਂ ’ਚ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਅਗਲੇ ਸੈਸ਼ਨ ਲਈ ਸਕੂਲ ਵੱਲੋਂ ਤਿਆਰ ਕੀਤਾ ਬ੍ਰਾਊਸ਼ਰ ਰਿਲੀਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬ੍ਰਾਊਸ਼ਰ ’ਚ ਸਕੂਲ ਦੀਆਂ ਪ੍ਰਾਪਤੀਆਂ, ਸਹੂਲਤਾਂ, ਖੇਡਾਂ, ਪਡ਼੍ਹਾਈ, ਟਰਾਂਸਪੋਰਟ, ਦਾਖ਼ਲਿਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵੇਂ ਸੈਸ਼ਨ ਲਈ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਕੂਲ ’ਚ ਹੋਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ®ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਰਵੀ ਸਿੰਘ ਪਰਮਾਰ ਨੇ ਕਿਹਾ ਕਿ ਅਗਲੇ ਸੈਸ਼ਨ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬ੍ਰਾਊਸ਼ਰ ਵਿਚ ਸਕੂਲ ਪ੍ਰਤੀ ਹਰੇਕ ਜਾਣਕਾਰੀ ਦੇਣ ਦਾ ਯਤਨ ਕੀਤਾ ਗਿਆ ਹੈ। ਇਸ ਮੌਕੇ ਮੈਡਮ ਸਿਮਰਨਜੀਤ ਕੌਰ, ਮੈਡਮ ਅਮਿਤਾ, ਜਸਵਿੰਦਰ ਕੌਰ, ਭਾਵਨਾ ਪਾਲ ਤੋਂ ਇਲਾਵਾ ਵੱਡੀ ਗਿਣਤੀ ’ਚ ਸਕੂਲ ਸਟਾਫ਼ ਮੌਜੂਦ ਸੀ।