ਵਾਈ. ਐੱਸ. ਸਕੂਲ ਦੇ ‘ਓਪਨ ਆਰਟ ਮੁਕਾਬਲੇ’ ’ਚ ਬੱਚਿਆਂ ਨੇ ਬਿਖੇਰੇ ਆਪਣੀ ਕਲਾ ਦੇ ਰੰਗ

Wednesday, Jan 30, 2019 - 09:10 AM (IST)

ਵਾਈ. ਐੱਸ. ਸਕੂਲ ਦੇ ‘ਓਪਨ ਆਰਟ ਮੁਕਾਬਲੇ’ ’ਚ ਬੱਚਿਆਂ ਨੇ ਬਿਖੇਰੇ ਆਪਣੀ ਕਲਾ ਦੇ ਰੰਗ
ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) -ਵਾਈ. ਐੱਸ. ਸਕੂਲ ਵਿਖੇ ਵਾਈਸ ਪ੍ਰਿੰਸੀਪਲ ਬਿੰਮੀ ਪੁਰੀ ਦੀ ਅਗਵਾਈ ਹੇਠ ਕੋਆਰਡੀਨੇਟਰ ਮੈਡਮ ਬੋਸਕੀ ਦੀ ਦੇਖ-ਰੇਖ ’ਚ ‘ਓਪਨ ਆਰਟ ਮੁਕਾਬਲੇ’ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਮੁਕਾਬਲੇ ’ਚ ਵਾਈ. ਐੱਸ. ਸਕੂਲ ਤੋਂ ਇਲਾਵਾ ਹੋਰ ਵੀ ਸਕੂਲਾਂ ਦੇ ਲਗਭਗ 350 ਬੱਚਿਆਂ ਨੇ ਭਾਗ ਲੈ ਕੇ ਆਪਣੀ ਕਲਾ ਸਦਕਾ ਤਰ੍ਹਾਂ-ਤਰ੍ਹਾਂ ਦੀਆਂ ਦਿਲਖਿੱਚਵੀਆਂ ਪੇਂਟਿੰਗਾਂ ਬਣਾ ਕੇ ਸਭ ਦਾ ਮਨ ਮੋਹ ਲਿਆ। ਜਾਣਕਾਰੀ ਦਿੰਦਿਆਂ ਸੁਖਰਾਜ ਚਹਿਲ ਨੇ ਦੱਸਿਆ ਕਿ ਇਸ ‘ਆਰਟ ਓਪਨ ਮੁਕਾਬਲੇ’ ਦਾ ਉਦਘਾਟਨ ਵਾਈ. ਐੱਸ. ਸੰਸਥਾਵਾਂ ਦੇ ਡਾਇਰੈਕਟਰ ਵਰੁîਣ ਭਾਰਤੀ ਅਤੇ ਸਟਾਫ਼ ਨੇ ਕੀਤਾ। ਇਸ ਦੌਰਾਨ ਬੱਚਿਆਂ ਨੇ ਬਹੁਤ ਗਣਤੰਤਰਤਾ ਦਿਵਸ ਹੋਣ ਕਰਕੇ ਦੇਸ਼ ਭਗਤੀ ਨਾਲ ਸੰਬੰਧਿਤ, ਆਪਣੀ ਮਰਜੀ ਅਨੁਸਾਰ ਵੱਖ-ਵੱਖ ਤਰ੍ਹਾਂ ਦੀਆਂ ਸੁੰਦਰ-ਸੁੰਦਰ ਰੰਗ-ਬਿਰੰਗੀਆਂ ਪੇਂਟਿੰਗਾਂ ਬਣਾ ਕੇ ਆਪਣੀ ਖੂਬਸੂਰਤ ਕਲਾ ਨੂੰ ਉਜਾਗਰ ਕੀਤਾ। ਇਸ ਓਪਨ ਆਰਟ ਮੁਕਾਬਲੇ ਦਾ ਆਯੋਜਨ ਕਰਨ ਦਾ ਮਕਸਦ ਸੀ ਕਿ ਬੱਚਿਆਂ ਦੀ ਕਲਾ ਬਾਹਰ ਆਵੇ, ਜਿਸ ਨੂੰ ਦੇਖ ਕੇ ਮਾਪੇ ਵੀ ਆਪਣੇ ਬੱਚਿਆਂ ’ਤੇ ਮਾਣ ਮਹਿਸੂਸ ਕਰਨ ਕਿ ਉਨ੍ਹਾਂ ਦੇ ਬੱਚਿਆਂ ਵਿਚ ਇਹ ਖੂਬਸੂਰਤ ਕਲਾ ਹੈ। ਇਸ ਦੌਰਾਨ ਸੰਸਥਾ ਦੇ ਪ੍ਰਧਾਨ ਪ੍ਰੋ. ਦਰਸ਼ਨ ਕੁਮਾਰ, ਡਾਇਰੈਕਟਰ ਵਰੁਣ ਭਾਰਤੀ, ਵਾਈਸ ਪ੍ਰਿੰਸੀਪਲ ਬਿੰਮੀ ਪੁਰੀ ਅਤੇ ਕੋਆਰਡੀਨੇਟਰਜ਼ ਨੇ ਬੱਚਿਆਂ ਦੁਆਰਾ ਬਣਾਈਆਂ ਪੇਂਟਿੰਗਾਂ ਦੇਖ ਕੇ ਇਸ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ।

Related News