ਆਈ. ਬੀ. ਟੀ. ਵੱਲੋਂ ਜਨਵਰੀ ਮਹੀਨੇ ਦਾ ਮੈਗਜ਼ੀਨ ਰਿਲੀਜ਼ : ਸਿੰਗਲਾ

Monday, Jan 21, 2019 - 09:54 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀਆਂ ਵੱਲ ਲੈ ਕੇ ਜਾਣ ਵਾਲੀ ਬੱਸ ਸਟੈਂਡ ਕੋਲ ਸਥਿਤ ਬਰਨਾਲਾ ਦੀ ਮਸ਼ਹੂਰ ਸੰਸਥਾ ਆਈ. ਬੀ. ਟੀ. ਵੱਲੋਂ ਜਨਵਰੀ ਮਹੀਨੇ ਦਾ ਮੈਗਜ਼ੀਨ ਰਿਲੀਜ਼ ਕੀਤਾ ਗਿਆ। ਇਸ ਮੈਗਜ਼ੀਨ ਵਿਚ ਕਰੰਟ ਜੀ. ਕੇ., ਮੈਥ, ਅੰਗਰੇਜ਼ੀ ਆਦਿ ਸਬਜੈਕਟ ਦੇ ਟੈਸਟ ਪੇਪਰ ਵੀ ਦਿੱਲੀ ਦੀ ਟੀਮ ਵੱਲੋਂ ਤਿਆਰ ਕਰ ਕੇ ਪਾਏ ਗਏ ਤਾਂ ਕਿ ਵਿਦਿਆਰਥੀ ਆਪਣੇ ਆਉਣ ਵਾਲੇ ਪੇਪਰ ਵਿਚ ਇਸ ਮੈਗਜ਼ੀਨ ਦਾ ਲਾਹਾ ਲੈ ਸਕਣ। ਇਥੇ ਦੱਸਣਯੋਗ ਹੈ ਕਿ ਆਈ. ਬੀ. ਟੀ. ਦੀ ਨਵੀਂ ਬ੍ਰਾਂਚ ਬੱਸ ਸਟੈਂਡ ਨੇਡ਼ੇ ਖੁੱਲ੍ਹ ਚੁੱਕੀ ਹੈ। ਇਹ ਜਾਣਕਾਰੀ ਆਈ. ਬੀ. ਟੀ. ਬਰਨਾਲਾ ਦੇ ਡਾਇਰੈਕਟਰ ਸੌਰਵ ਸਿੰਗਲਾ ਨੇ ਦਿੱਤੀ। ਇਸ ਮੌਕੇ ਸੈਂਟਰ ਹੈੱਡ ਕਰਨ ਸਿੰਗਲਾ ਤੇ ਵਿਦਿਆਰਥੀ ਹਾਜ਼ਰ ਸਨ।

Related News