ਰੋਟਰੀ ਕਲੱਬ ਵੱਲੋਂ ਪਰਿਵਾਰ ਮਿਲਣ ਸਮਾਗਮ ਦਾ ਆਯੋਜਨ

Monday, Jan 21, 2019 - 09:54 AM (IST)

ਸੰਗਰੂਰ (ਜੈਨ)-ਰੋਟਰੀ ਕਲੱਬ ਧੂਰੀ ਵੱਲੋਂ ਕਲੱਬ ਦੇ ਪ੍ਰਧਾਨ ਅੈਡਵੋਕੇਟ ਬਲਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਲੰਘੀ ਰਾਤ ਸਥਾਨਕ ਰਤਨਾ ਰਿਜ਼ੋਰਟ ਵਿਖੇ ਇਕ ਪਰਿਵਾਰ ਮਿਲਣ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸਰਪ੍ਰਸਤ ਅਤੇ ਸ਼ਹਿਰ ਦੇ ਉੱਘੇ ਉਦਯੋਗਪਤੀ ਡਾ. ਏ. ਆਰ. ਸ਼ਰਮਾ ਚੇਅਰਮੈਨ ਰਾਈਸੀਲਾ ਗਰੁੱਪ ਵੀ ਉਚੇਚੇ ਤੌਰ ’ਤੇ ਮੌਜੂਦ ਰਹੇ। ®ਸਮਾਗਮ ਦੀ ਸ਼ੁਰੂਆਤ ਕਲੱਬ ਦੇ ਜਨਰਲ ਸਕੱਤਰ ਰਾਜਨ ਗਰਗ ਨੇ ਆਏ ਹੋਏ ਮਹਿਮਾਨਾਂ ਅਤੇ ਮੈਂਬਰਾਂ ਦਾ ਸਵਾਗਤ ਕਰ ਕੇ ਕੀਤੀ। ਉਨ੍ਹਾਂ ਕਲੱਬ ਨਾਲ ਜੁਡ਼ੇ ਨਵੇਂ ਮੈਂਬਰ ਸਵਰਨਜੀਤ ਸਿੰਘ ਅਤੇ ਕਪਿਲ ਲੂਥਰਾ ਦੀ ਹਾਜ਼ਰੀਨਾਂ ਨਾਲ ਜਾਣ-ਪਛਾਣ ਕਰਵਾਈ। ਐਡਵੋਕੇਟ ਬਲਜੀਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਕਲੱਬ ਦਾ ਉਦੇਸ਼ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹੋਏ ਸਮਾਜਸੇਵਾ ਕਰਨਾ ਹੈ ਅਤੇ ਕਲੱਬ ਇਸ ਕੰਮ ਨੂੰ ਬਾਖੂਬੀ ਅੰਜਾਮ ਦੇ ਰਿਹਾ ਹੈ। ®ਇਸ ਦੌਰਾਨ ਅਗਾਮੀ ਸਾਲ ਲਈ ਰਜਨੀਸ਼ ਗਰਗ ਰਾਜੂ ਨੂੰ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਅਤੇ ਐੱਮ. ਸੀ. ਸੰਜੇ ਜਿੰਦਲ ਨੂੰ ਜਨ. ਸਕੱਤਰ ਚੁਣਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਰਮੇਸ਼ ਸ਼ਰਮਾ, ਹੁਕਮ ਚੰਦ ਸਿੰਗਲਾ, ਵਿਨੋਦ ਗਰਗ, ਰਮੇਸ਼ ਗੋਇਲ, ਰਵੀ ਕਾਂਸਲ, ਰਜਨੀਸ਼ ਧੀਰ, ਐਡਵੋਕੇਟ ਸੁਮਿਤ ਜੈਨ, ਸੱਤਪਾਲ ਗਰਗ ਅਤੇ ਡਿੰਪੀ ਗਰਗ ਆਦਿ ਹਾਜ਼ਰ ਸਨ।

Related News