ਇੰਸਪੈਕਟਰ ਰਾਜੇਸ਼ ਦਾ ਵਧੀਆ ਸੇਵਾਵਾਂ ਬਦਲੇ ਕੀਤਾ ਸਨਮਾਨ

Monday, Jan 21, 2019 - 09:53 AM (IST)

ਇੰਸਪੈਕਟਰ ਰਾਜੇਸ਼ ਦਾ ਵਧੀਆ ਸੇਵਾਵਾਂ ਬਦਲੇ ਕੀਤਾ ਸਨਮਾਨ
ਸੰਗਰੂਰ (ਯਾਸੀਨ)-ਪੁਲਸ ਥਾਣਾ ਸਿਟੀ-2 ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਸਨੇਹੀ ਦੀਆਂ ਮਹਿਕਮੇ ਪ੍ਰਤੀ ਕੀਤੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਡੀ. ਜੀ. ਪੀ. ਵੱਲੋਂ ਕਾਮਨਡੇਸ਼ਨ ਡਿਸਕ (ਪ੍ਰਸ਼ੰਸਾ ਪੱਤਰ) ਨਾਲ ਸਨਮਾਨਤ ਕੀਤਾ ਗਿਆ। ਜਾਣਕਾਰੀ ਅਨੁਸਾਰ ਉਕਤ ਡਿਸਕ ਉਨ੍ਹਾਂ ਨੂੰ ਡਾਕਟਰ ਸੰਦੀਪ ਗਰਗ, ਐੱਸ. ਐੱਸ. ਪੀ. ਸੰਗਰੂਰ ਨੇ ਲਾਈ। ਦੱਸਣਯੋਗ ਹੈ ਕਿ ਇੰਸਪੈਕਟਰ ਰਾਜੇਸ਼ ਸਨੇਹੀ ਦਾ ਸਨਮਾਨ ਉਨ੍ਹਾਂ ਵੱਲੋਂ ਨਸ਼ਾ ਮਾਫੀਆ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਫਡ਼ੀਆਂ ਗਈਆਂ ਨਸ਼ੇ ਵਾਲੀਆਂ ਵਸਤਾਂ, ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਪਾਏ ਯੋਗਦਾਨ ਅਤੇ ਹੋਰ ਸੇਵਾਵਾਂ ਕਰ ਕੇ ਕੀਤਾ ਗਿਆ ਹੈ।

Related News