ਇੰਸਪੈਕਟਰ ਸਹਿਕਾਰੀ ਸਭਾਵਾਂ ਐਸੋ. ਨੇ ਸਾਲਾਨਾ ਸਮਾਗਮ ਕਰਵਾਇਆ

Monday, Jan 21, 2019 - 09:51 AM (IST)

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) - ਇੰਸਪੈਕਟਰ ਸਹਿਕਾਰੀ ਸਭਾਵਾਂ ਐਸੋਸੀਏਸ਼ਨ (ਰਿਟਾ.) ਸੰਗਰੂਰ ਵਲੋਂ ਸਾਲਾਨਾ ਸਮਾਗਮ 2019 ਮੰਦਰ ਸ੍ਰੀ ਰਾਜ ਰਾਜੇਸ਼ਵਰੀ ਮੰਦਰ ਵਿਖੇ ਮਨਾਇਆ ਗਿਆ, ਜਿਸ ’ਚ ਜ਼ਿਲੇ ਭਰ ਦੇ ਰਿਟਾ. ਇੰਸਪੈਕਟਰ, ਏ.ਆਰ., ਡੀ.ਆਰ. ਜੇ.ਆਰ. ਅਤੇ ਮਨਿਸਟਰੀ ਸਟਾਫ ਮੈਂਬਰ ਹਾਜ਼ਰ ਹੋਏ। ਨਵੇਂ ਵਰ੍ਹੇ ਦੀਆਂ ਵਧੀਆਂ ਅਤੇ ਸ਼ੁਭ ਇਛਾਵਾਂ ਦਾ ਆਦਾਨ ਪ੍ਰਦਾਨ ਕੀਤਾ ਗਿਆ। ਸੀਨੀਅਰ ਮੈਂਬਰ ਰਜਿੰਦਰ ਸ਼ਰਮਾ ਦੀ ਪ੍ਰਧਾਨਗੀ ’ਚ ਹੋਏ ਸਮਾਗਮ ’ਚ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਾਉਣ, ਲੋਡ਼ਵੰਦ ਗਰੀਬ ਵਿਦਿਆਰਥੀ ਤੇ ਬੇਸਹਾਰੇ ਲੋਕਾਂ ਦੀ ਮਦਦ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੁਖਦੇਵ ਸ਼ਰਮਾ ਪ੍ਰਧਾਨ ਵਲੋਂ ਸਾਰਿਆਂ ਨੂੰ ਜੀ ਆਇਆ ਕਿਹਾ ਗਿਆ। ਸੀਨੀਅਰ ਮੈਂਬਰ ਨਿਰਮਲ ਸਿੰਘ, ਰਮੇਸ਼ ਸ਼ਰਮਾ, ਰਕੇਸ਼, ਗੁਰਜੰਤ ਸਿੰਘ ਰਾਹੀ ਤੇ ਗੁਰਜੰਟ ਸਿੰਘ ਚੀਮਾ ਨੂੰ 65 ਸਾਲ ਦੀ ਉਮਰ ਹੋਣ ’ਤੇ ਸਨਮਾਨਤ ਕੀਤਾ ਗਿਆ। ਅਧਿਕਾਰੀਆਂ ’ਚੋਂ ਕੌਰ ਸਿੰਘ ਜੇ.ਆਰ., ਗੁਰਦਿੱਤ ਸਿੰਘ ਰਾਏ, ਧਰਮਾ ਡੀ.ਆਰ., ਵਿਜੇ ਕੁਮਾਰ ਅਤੇ ਵਕੀਰ ਚੰਦ ਏ.ਆਰ., ਸਤਪਾਲ ਸ਼ਰਮਾ ਵਿੱਤ ਸਕੱਤਰ, ਪ੍ਰਤਾਪ ਸਿੰਘ, ਬਲਜੀਤ ਸਿੰਘ, ਗੁਰਮੇਲ ਸਿੰਘ, ਸੱਜਣ ਸਿੰਘ ਪੂਨੀਆਂ ਵਲੋਂ ਸਲਾਨਾ ਡਾਇਰੀ ਰਿਲੀਜ ਕੀਤੀ ਗਈ। ਮੰਚ ਸੰਚਾਲਨ ਗੁਰਜੰਤ ਸਿੰਘ ਰਾਹੀ ਜ਼ਿਲਾ ਸਕੱਤਰ ਵਲੋਂ ਬਾਖੂਬੀ ਨਿਭਾਈ ਗਈ।

Related News