ਪੰਜਾਬ ਰਾਜ ਖੇਡਾਂ ਅੰਡਰ-14 ਸ਼ਾਨੋ-ਸ਼ੌਕਤ ਨਾਲ ਸਮਾਪਤ
Friday, Jan 18, 2019 - 09:41 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਵਾਰ ਹੀਰੋਜ਼ ਸਟੇਡੀਅਮ ਵਿਖੇ ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਘਨਸ਼ਿਆਮ ਥੋਰੀ, ਆਈ. ਏ. ਐੱਸ. ਮਾਣਯੋਗ ਡਿਪਟੀ ਕਮਿਸ਼ਨਰ, ਸੰਗਰੂਰ ਅਤੇ ਜ਼ਿਲਾ ਪ੍ਰਸ਼ਾਸਨ ਦੀ ਯੋਗ ਅਗਵਾਈ ’ਚ ਚੱਲ ਰਹੀਆਂ ਪੰਜਾਬ ਰਾਜ ਖੇਡਾਂ ਗੇਮ ਅਥਲੈਟਿਕਸ ਅੰਡਰ-14 (ਲਡ਼ਕੀਆਂ) ਅਤੇ ਗੇਮ ਰੋਲਰ ਸਕੇਟਿੰਗ (ਲਡ਼ਕਿਆਂ-ਲਡ਼ਕੀਆਂ) ਅੰਡਰ-14 ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਖੇਡ ਨਤੀਜੇ ਇਸ ਪ੍ਰਕਾਰ ਰਹੇ ਗੇਮ ਰੋਲਰ ਹਾਕੀ ਲਡ਼ਕੇ ਰੋਡ ਰੇਸ ਕੁਆਰਡ ’ਚ ਮਨਾਲ ਜਿੰਦਲ ਪਟਿਆਲਾ ਨੇ ਪਹਿਲਾ, ਅਰਮਾਨ ਸਿੰਘ ਲੁਧਿਆਣਾ ਨੇ ਦੂਜਾ ਅਤੇ ਨਿਖਿਲ ਨਾਗਪਾਲ ਅੰਮ੍ਰਿਤਸਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਰੋਲਰ ਹਾਕੀ ਲਡ਼ਕੀਆਂ ਰੋਡ ਰੇਸ ਕੁਆਰਡ ’ਚ ਦਿਵਜੋਤ ਸੇਖੋਂ ਸੰਗਰੂਰ ਨੇ ਪਹਿਲਾ, ਹਰਸ਼ਪ੍ਰੀਤ ਕੌਰ ਸੰਗਰੂਰ ਨੇ ਦੂਸਰਾ ਅਤੇ ਬਾਣੀ ਅੰਮ੍ਰਿਤਸਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਰੋਡ ਰੇਸ ਇਨ ਲਾਈਨ ਲਡ਼ਕੀਆਂ ’ਚ ਜਪਲੀਨ ਕੌਰ ਲੁਧਿਆਣਾ ਨੇ ਪਹਿਲਾ, ਮਨਸੀਰਤ ਕੌਰ ਸੰਗਰੂਰ ਨੇ ਦੂਸਰਾ ਅਤੇ ਹਰਗੁਣ ਹੁੰਦਲ ਜਲੰਧਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਰੋਲਰ ਹਾਕੀ ਲਡ਼ਕਿਆਂ ’ਚ ਸੰਗਰੂਰ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਨੂੰ 5-2 ਦੇ ਫਰਕ ਨਾਲ ਹਰਾਇਆ ਅਤੇ ਫਿਰੋਜ਼ਪੁਰ ਜ਼ਿਲਾ ਤੀਸਰੇ ਸਥਾਨ ’ਤੇ ਰਿਹਾ। ਗੇਮ ਅਥਲੈਟਿਕਸ ਲਡ਼ਕੀਆਂ ਦੇ 4*100 ਮੀਟਰ ਰਿਲੇਅ ਰੇਸ ’ਚ ਨਵਪ੍ਰੀਤ ਕੌਰ ਤਰਨਤਾਰਨ ਨੇ ਪਹਿਲਾ, ਹਰਪ੍ਰੀਤ ਕੌਰ ਹੁਸ਼ਿਆਰਪੁਰ ਨੇ ਦੂਸਰਾ ਅਤੇ ਗੁਰਪ੍ਰੀਤ ਕੌਰ ਮੋਗਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਜੇਤੂ ਖਿਡਾਰਨਾਂ ਦੀ ਹੌਸਲਾ ਅਫਜ਼ਾਈ ਲਈ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਕੌਮਾਂਤਰੀ ਐਥਲੀਟ ਸ. ਬਲਦੇਵ ਸਿੰਘ ਸੰਗਰੂਰ ਨੇ ਕੀਤੀ। ਇਸ ਟੂਰਨਾਮੈਂਟ ’ਚ ਖਿਡਾਰੀ-ਖਿਡਾਰਨਾਂ ਨੂੰ ਵਿਭਾਗ ਵੱਲੋਂ 200 ਰੁਪਏ ਪ੍ਰਤੀ ਖਿਡਾਰੀ ਪ੍ਰਤੀਦਿਨ ਦੀ ਦਰ ਨਾਲ ਖੁਰਾਕ ਮੁਹੱਈਆ ਕਰਵਾਈ ਗਈ। ਇਸ ਮੌਕੇ ਯੋਗਰਾਜ ਜ਼ਿਲਾ ਖੇਡ ਅਫਸਰ ਸੰਗਰੂਰ, ਨਵਦੀਪ ਸਿੰਘ ਜੂਨੀਅਰ ਰੋਲਰ ਸਕੇਟਿੰਗ ਕੋਚ, ਸਵਿਤਾ ਕੁਮਾਰੀ ਕਨਵੀਨਰ ਅਥਲੈਟਿਕਸ ਕੋਚ ਅੰਮ੍ਰਿਤਸਰ, ਰਣਬੀਰ ਸਿੰਘ ਜੂਨੀਅਰ ਅਥਲੈਟਿਕ ਕੋਚ, ਗੁਰਪ੍ਰੀਤ ਸਿੰਘ ਹਾਕੀ ਕੋਚ ਸੁਨਾਮ, ਨਰਿੰਦਰ ਕੁਮਾਰ ਬਾਕਸਿੰਗ ਕੋਚ ਸੁਨਾਮ, ਮੁਹੰਮਦ ਸਲੀਮ ਕ੍ਰਿਕਟ ਕੋਚ, ਰਾਜਬੀਰ ਸਿੰਘ ਲੇਖਾਕਾਰ, ਯਾਦਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਜੂਨੀਅਰ ਫੁੱਟਬਾਲ ਕੋਚ ਤੋਂ ਇਲਾਵਾ ਖੇਡ ਵਿਭਾਗ ਦੇ ਸਮੂਹ ਕੋਚਿਜ਼ ਹਾਜ਼ਰ ਸਨ।