26 ਨੂੰ ਵੈਟਰਨਰੀ ਫਾਰਮਾਸਿਸਟ ਪਟਿਆਲੇ ਵਿਖੇ ਮੁੱਖ ਮੰਤਰੀ ਦਾ ਕਰਨਗੇ ਘਿਰਾਓ

Friday, Jan 18, 2019 - 09:40 AM (IST)

26 ਨੂੰ ਵੈਟਰਨਰੀ ਫਾਰਮਾਸਿਸਟ ਪਟਿਆਲੇ ਵਿਖੇ ਮੁੱਖ ਮੰਤਰੀ ਦਾ ਕਰਨਗੇ ਘਿਰਾਓ
ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) -ਵੈਟਰਨਰੀ ਫਾਰਮਾਸਿਸਟ ਆਉਣ ਵਾਲੀ 26 ਜਨਵਰੀ ਨੂੰ ਪਟਿਆਲੇ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਘਿਰਾਓ ਕਰਨ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰਧਾਨ ਜਸਵਿੰਦਰ ਕੁਮਾਰ ਘਾਬਦਾਂ, ਮਨਪ੍ਰੀਤ ਢਿੱਲੋਂ, ਜਸਕਰਨ, ਗੁਰਮੇਲ, ਪ੍ਰਮੋਦ, ਹੈਨਰੀ, ਗੁਰਿੰਦਰ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ ਬਹੁਤ ਹੀ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰਦੇ ਆ ਰਹੇ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਫਾਰਮਾਸਿਸਟ ਸਰਕਾਰ ਤੋਂ ਨਾਰਾਜ਼ ਹੋ ਕੇ ਪਿਛਲੇ ਇਕ ਮਹੀਨੇ ਤੋਂ ਵਿਭਾਗ ਦੀਆਂ ਦੋ ਜ਼ਰੂਰੀ ਵੈਕਸੀਨ ਮੂੰਹਖੁਰ ਅਤੇ ਗਲ ਘੋਟੂ ਵੈਕਸੀਨ ਅਤੇ ਮਾਨਸੂਈ ਗਰਭਧਾਰਨ ਦੇ ਮੁੰਕਮਲ ਬਾਈਕਾਟ ’ਤੇ ਚੱਲ ਰਹੇ ਹਨ। ਵਿਭਾਗ ਦੇ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਨਾਲ ਬਹੁਤ ਮੀਟਿੰਗਾਂ ਹੋਣ ਦੇ ਬਾਵਜੂਦ ਸਾਨੂੰ ਵੈਟਰਨਰੀ ਫਾਰਮਾਸਿਸਟਾਂ ਨੂੰ ਰੈਗੂਲਰ ਕਰਨ ਸਬੰਧੀ ਕੋਈ ਪਾਲਿਸੀ ਨਹੀਂ ਬਣਾਈ ਗਈ। 12 ਸਾਲਾਂ ਤੋਂ ਸ਼ੋਸ਼ਣ ਦੇ ਸ਼ਿਕਾਰ ਹੋ ਰਹੇ ਹਾਂ, ਜਿਸ ਦੇ ਵਿਰੋਧ ’ਚ ਪੰਜਾਬ ਦੇ 582 ਵੈਟਰਨਰੀ ਫਾਰਮਾਸਿਸਟ ਆਉਣ ਵਾਲੀ 26 ਜਨਵਰੀ ਨੂੰ ਪਟਿਆਲੇ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਘਿਰਾਓ ਕਰਨ ਜਾ ਰਹੇ ਹਨ। ਜੇਕਰ ਆਉਣ ਵਾਲੇ ਸਮੇਂ ਵਿਚ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੂਰੇ ਪੰਜਾਬ ’ਚ ਰੋਸ ਰੈਲੀਆਂ ਅਤੇ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ।

Related News