ਸੁਖਪਾਲ ਖਹਿਰਾ ਦਾ ਭਗਵੰਤ ਮਾਨ ਨੂੰ ਮੂੰਹ ਤੋੜ ਜਵਾਬ

Sunday, May 26, 2019 - 04:25 PM (IST)

ਸੁਖਪਾਲ ਖਹਿਰਾ ਦਾ ਭਗਵੰਤ ਮਾਨ ਨੂੰ ਮੂੰਹ ਤੋੜ ਜਵਾਬ

ਸੰਗਰੂਰ (ਬਿਊਰੋ) : ਜਿੱਤ ਤੋਂ ਬਾਅਦ ਭਗਵੰਤ ਮਾਨ ਸੱਤਵੇਂ ਆਸਮਾਨ 'ਤੇ ਹਨ ਅਤੇ ਉਨ੍ਹਾਂ ਵੱਲੋਂ ਆਪਣੇ ਵਿਰੋਧੀਆਂ ਨੂੰ ਵੀ ਲਗਾਤਾਰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ, ਜਿਨ੍ਹਾਂ 'ਚੋਂ ਸਭ ਤੋਂ ਉੱਤੇ ਨਾਂ ਸੁਖਪਾਲ ਖਹਿਰਾ ਦਾ ਹੈ। ਭਗਵੰਤ ਨੇ ਖਹਿਰਾ 'ਤੇ ਇਲਜ਼ਾਮ ਲਾਉਂਦੇ ਹੋਏ ਇੱਥੋਂ ਤੱਕ ਕਹਿ ਦਿੱਤਾ ਕਿ ਖਹਿਰਾ ਨੇ ਬਠਿੰਡਾ 'ਚੋਂ ਹਰਸਿਮਰਤ ਨੂੰ ਜਿਤਾਇਆ ਸੀ, ਜਿਸ 'ਤੇ ਖਹਿਰਾ ਨੇ ਹੁਣ ਭਗਵੰਤ ਮਾਨ ਦੇ ਇਲਜ਼ਾਮਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਖਹਿਰਾ ਨੇ ਇਕ ਫੇਸਬੁੱਕ ਪੋਸਟ ਪਾ ਕੇ ਭਗਵੰਤ ਮਾਨ ਨੂੰ ਪਹਿਲਾਂ ਵਧਾਈ ਦਿੱਤੀ ਤੇ ਫਿਰ ਲਿਖਿਆ ਕਿ ਭਗਵੰਤ ਮਾਨ ਉਸ ਖਿਲਾਫ ਬੇਤੁੱਕੀ ਬਿਆਨਬਾਜ਼ੀ ਕਰ ਰਿਹਾ ਹੈ। ਖਹਿਰਾ ਨੇ ਲਿਖਿਆ ਕਿ ਬਠਿੰਡਾ ਤੋਂ ਬਲਜਿੰਦਰ ਕੌਰ ਨੂੰ 1,32,000 ਵੋਟ ਪਈ, ਜਿਸ ਦਾ ਮਤਲਬ ਹੈ ਕਿ ਬਲਜਿੰਦਰ ਕੌਰ ਤੇ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਨੇ ਬਾਦਲਾਂ ਦੀ ਜਿੱਤ ਯਕੀਨੀ ਬਣਾਈ। ਖਹਿਰਾ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਦੂਸ਼ਣਬਾਜ਼ੀ ਵਿਚ ਨਹੀਂ ਪੈਣਾ ਚਾਹੁੰਦੇ, ਕਿਉਂਕਿ ਇਸ ਦਾ ਫਾਇਦਾ ਪਹਿਲਾਂ ਹੀ ਅਕਾਲੀ ਤੇ ਕਾਂਗਰਸੀ ਲੈ ਚੁੱਕੇ ਹਨ।

ਇੱਥੇ ਦੱਸ ਦੇਈਏ ਕਿ ਆਪ ਨੂੰ ਪੂਰੇ ਭਾਰਤ 'ਚੋਂ ਸਿਰਫ ਇਕ ਸੀਟ ਮਿਲੀ ਹੈ ਤੇ ਉਹ ਹੈ ਭਗਵੰਤ ਮਾਨ ਦੀ ਸੰਗਰੂਰ ਸੀਟ। ਜਦੋਂ ਕਿ ਖਹਿਰਾ ਦਾ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਇਕ ਵੀ ਸੀਟ ਜਿੱਤ ਨਹੀਂ ਸਕਿਆ।


author

cherry

Content Editor

Related News