''ਕਪਤਾਨੀ'' ਦੇ ਰੋਲੇ ''ਚ ਲੋਕ ਮੁੱਦੇ ਦੱਬ ਰਹੀ ਹੈ ਕਾਂਗਰਸ : ਬੈਂਸ

Thursday, Dec 06, 2018 - 01:47 PM (IST)

''ਕਪਤਾਨੀ'' ਦੇ ਰੋਲੇ ''ਚ ਲੋਕ ਮੁੱਦੇ ਦੱਬ ਰਹੀ ਹੈ ਕਾਂਗਰਸ : ਬੈਂਸ

ਸੰਗਰੂਰ(ਪ੍ਰਿੰਸ)— ਲੋਕ ਇਨਸਾਫ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ਵਲੋਂ ਸੰਗਰੂਰ ਦੇ ਵੱਖ-ਵੱਖ ਪਿੰਡਾਂ ਵਿਚ ਇਨਸਾਫ ਮਾਰਚ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਬੈਂਸ ਨੇ ਕਿਹਾ ਕਿ ਸਾਡਾ ਮਾਰਚ ਲੋਕਾਂ ਨੂੰ ਜਾਗਰੂਕ ਕਰਨ ਲਈ ਹੈ ਕਿ ਇਹ ਦੋਵੇਂ ਸਰਕਾਰਾਂ ਆਪਸ ਵਿਚ ਮਿਲੀਆਂ ਹੋਈਆਂ ਹਨ।

ਗੰਨਾਂ ਕਿਸਾਨਾਂ ਵਲੋਂ ਕੀਤੇ ਗਏ ਪ੍ਰਦਰਸ਼ਨਾਂ 'ਤੇ ਉਨ੍ਹਾਂ ਕਿਹਾ ਕਿ ਅੱਜ ਉਸ ਸਰਕਾਰ ਨੂੰ ਜਗਾਉਣ ਦੀ ਜ਼ਰੂਰਤ ਹੈ ਜੋ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਇਹ ਕਹਿੰਦੀ ਸੀ ਕਿ ਅਸੀਂ ਤੁਹਾਡੇ ਕਰਜ਼ੇ ਮੁਆਫ ਕਰ ਦਿਆਂਗੇ ਪਰ ਇਹ ਤਾਂ ਕਿਸਾਨਾਂ ਦਾ ਕਰਜ਼ਾ ਨਹੀਂ ਹੈ ਇਹ ਤਾਂ ਕਿਸਾਨਾਂ ਦੀ ਮਿਹਨਤ ਦੀ ਕਮਾਈ ਹੈ, ਜਿਸ ਦੀ ਪੇਮੈਂਟ ਵੀ ਅਜੇ ਤੱਕ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਜੇਕਰ ਪੇਮੈਂਟ ਦਿਵਾਉਣ ਲਈ ਜ਼ਰੂਰਤ ਪਈ ਤਾਂ ਉਹ ਮੁੱਖ ਮੰਤਰੀ ਨਿਵਾਸ ਦੇ ਬਾਹਰ ਬੈਠ ਕੇ ਧਰਨਾ ਦੇਣਗੇ। ਉਨ੍ਹਾਂ ਨੇ ਕਾਂਗਰਸੀਆਂ ਵਿਚ ਚੱਲ ਰਹੀ ਕਪਤਾਨ ਦੀ ਲੜਾਈ 'ਤੇ ਕਿਹਾ ਕਿ ਮੇਰੀ ਇਨ੍ਹਾਂ ਨੂੰ ਗੁਜਾਰਿਸ਼ ਹੈ ਕਿ ਕਪਤਾਨ ਦਾ ਰੋਲਾ ਪਾ ਕੇ ਪੰਜਾਬ ਦੇ ਮੁੱਦਿਆਂ ਤੋਂ ਧਿਆਨ ਨਾ ਭਟਕਾਓ। ਜੇਕਰ ਭਾਜਪਾ ਅਤੇ ਸਿੱਧੂ ਸੱਚੀ ਵਿਚ ਕਿਸਾਨਾਂ ਦੇ ਹਮਦਰਦ ਹਨ ਤਾਂ ਉਹ ਮੁੱਖ ਮੰਤਰੀ ਨੂੰ ਪੇਮੈਂਟ ਲਈ ਅਲਟੀਮੇਟਮ ਦੇਣ।

ਮੋਦੀ ਵਲੋਂ ਕਰਤਾਰਪੁਰ ਸਾਹਿਬ 'ਤੇ ਦਿੱਤੇ ਗਏ ਬਿਆਨ 'ਤੇ ਉਨ੍ਹਾਂ ਕਿਹਾ ਕਿ ਮੋਦੀ ਜੀ ਜ਼ੁਮਲੇਬਾਜ ਹਨ। ਕਰਤਾਰਪੁਰ ਲਾਂਘੇ 'ਤੇ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ ਅਤੇ ਲਾਂਘੇ ਦਾ ਨਿਰਮਾਣ ਕੰਮ ਸ਼ੁਰੂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਕਾਂਗਰਸੀਆਂ, ਅਕਾਲੀਆਂ ਅਤੇ ਭਾਜਪਾ ਨੇ ਇਕੱਠੇ ਸਟੇਜ ਲਗਾ ਕੇ ਉਥੇ ਅੰਤਰਰਾਸ਼ਟੀ ਪੱਧਰ 'ਤੇ ਪੰਜਾਬੀਆਂ ਦਾ ਸਿਰ ਝੁਕਾਇਆ ਹੈ। ਹੁਣ ਉਨ੍ਹਾਂ ਨੂੰ ਇਕ-ਦੂਜੇ 'ਤੇ ਦੋਸ਼ਬਾਜ਼ੀ ਬੰਦ ਕਰਕੇ ਲਾਂਘੇ ਦਾ ਨਿਰਮਾਣ ਕਰਵਾਉਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨੇ ਸਰਦਰੁੱਤ ਸੈਸ਼ਨ 'ਤੇ ਬੋਲਦੇ ਹੋਏ ਕਿਹਾ ਕਿ ਇਹ ਸੈਸ਼ਨ ਸਿਰਫ ਨਾਮ ਦਾ ਹੀ ਹੈ, 3 ਦਿਨਾਂ ਵਿਚ ਕਿਹੜੇ ਮੁੱਦਿਆਂ 'ਤੇ ਬਹਿਸ ਹੋਵੇਗੀ ਅਤੇ ਕਿਹੜੇ ਕਾਨੂੰਨ ਬਣਨਗੇ।


author

cherry

Content Editor

Related News