ਟੈਂਡਰ ਨੂੰ ਲੈ ਕੇ ਸਲਾਮ ਰੋਡ ''ਤੇ ਹੋਇਆ ਹੰਗਾਮਾ, ਕੀਤੀ ਫਾਇਰਿੰਗ (ਤਸਵੀਰਾਂ)
Monday, Apr 15, 2019 - 03:32 PM (IST)

ਸੰਗਰੂਰ (ਰਾਜੇਸ਼) - ਸੰਗਰੂਰ ਦੇ ਸਲਾਮ ਰੋਡ 'ਤੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਟੈਂਡਰ ਨੂੰ ਲੈ ਕੇ ਕੁਝ ਹਮਲਾਵਰਾਂ ਨੇ ਇਕ ਵਿਅਕਤੀ 'ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਚਣ ਲਈ ਵਿਅਕਤੀ ਵਲੋਂ ਕੀਤੀ ਫਾਇਰਿੰਗ ਦੌਰਾਨ ਇਕ ਵਿਅਕਤੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਲੁਧਿਆਣੇ ਦੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ।
ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।