ਸੰਗਰੂਰ ''ਚ ਪੰਜਾਬ ਦੇ ਪਹਿਲੇ ਪਰਾਲੀ ਬੈਂਕ ਦੀ ਸ਼ੁਰੂਆਤ

10/20/2019 12:26:45 AM

ਸੰਗਰੂਰ,(ਬੇਦੀ): ਸਾਇੰਟੀਫਿਕ ਅਵੇਅਰਨੈੱਸ ਐਂਡ ਸੋਸ਼ਲ ਵੈੱਲਫੇਅਰ ਫੋਰਮ ਵੱਲੋਂ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੇ ਸਹਿਯੋਗ ਨਾਲ ਮਸਤੂਆਣਾ ਸਾਹਿਬ ਵਿਖੇ ਪੰਜਾਬ ਦੇ ਪਹਿਲੇ ਪਰਾਲੀ ਬੈਂਕ ਦੀ ਸ਼ੁਰੂਆਤ ਸਵਾਮੀ ਅੰਮ੍ਰਿਤਾ ਅਨੰਦ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਸਥਾਨ ਦੇ ਨਾਲ-ਨਾਲ ਆਲੇ-ਦੁਆਲੇ ਦੇ ਪਿੰਡਾਂ 'ਚ ਪਰਾਲੀ ਬੈਂਕ ਦੀਆਂ ਬ੍ਰਾਂਚਾਂ 'ਚ ਪਰਾਲੀ ਜਮ੍ਹਾ ਕਰ ਕੇ, ਵਿਹਲੇ ਸਮੇਂ 'ਚ ਮੁੱਖ ਬ੍ਰਾਂਚ 'ਚ ਮਸਤੂਆਣਾ ਸਾਹਿਬ ਲੈ ਕੇ ਆਵਾਂਗੇ, ਜਿਥੋਂ ਜੋ ਗਊਸ਼ਾਲਾ ਵਾਲੇ ਲੈਣਾ ਚਾਹੁਣਗੇ, ਲੈ ਸਕਣਗੇ ਬਾਕੀ ਬਾਹਰਲੇ ਸੂਬਿਆਂ ਨੂੰ ਭੇਜ ਦੇਵਾਂਗੇ। ਸਵਾਮੀ ਜੀ ਨੇ ਦੱਸਿਆ ਕਿ ਮੇਰਠ ਜ਼ਿਲੇ 'ਚ 40 ਕਿਲੋਮੀਟਰ ਦੇ ਘੇਰੇ 'ਚੋਂ ਇਕ ਰੁਪਿਆ ਕਿਲੋ ਪਰਾਲੀ ਇਕੱਠੀ ਕਰਨ ਦਾ ਖਰਚਾ ਆਉਂਦਾ ਹੈ ਤੇ ਤੂੜੀ 5 ਰੁਪਏ ਕਿੱਲੋ ਮਿਲਦੀ ਹੈ ਤੇ ਸਮੇਂ ਨਾਲ ਫੰਡ ਇਕੱਠੇ ਹੋਣ ਨਾਲ ਅਸੀਂ 1500 ਰੁਪਏ ਏਕੜ ਕਿਸਾਨਾਂ ਨੂੰ ਪਰਾਲੀ ਦੇ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਇਕ ਮਾਡਲ ਕਰੀਏਟ ਕਰ ਕੇ ਇਸ ਦੀਆਂ ਗੱਠਾਂ ਨੂੰ ਬਾਕੀ ਸੂਬਿਆਂ 'ਚ ਲੈ ਕੇ ਜਾਣਾ ਸਾਡਾ ਕੰਮ।

ਡਾ. ਏ. ਐੱਸ. ਮਾਨ ਨੇ ਕਿਹਾ ਕਿ ਕਿੰਨੀ ਵਧੀਆ ਸਕੀਮ ਹੈ ਕਿ ਗਊਆਂ ਦਾ ਚਾਰਾ ਤੇ ਮੋੜਵਾਂ ਗਊਆਂ ਦੁਆਰਾ ਦੁੱਧ, ਮੱਖਣ, ਗੋਬਰ ਦੇਣਾ। ਆਓ ਆਪਾਂ ਜ਼ਿਲਾ ਸੰਗਰੂਰ 'ਚ ਸੰਤ ਅਤਰ ਸਿੰਘ ਜੀ ਵਰੋਸਾਈ ਧਰਤੀ 'ਤੇ ਇਹ ਮੁਹਿੰਮ ਪੂਰੇ ਪੰਜਾਬ 'ਚ ਲੈ ਕੇ ਜਾਈਏ, ਗੱਠਾਂ ਬਣਾਉਣ ਲਈ ਪਰਾਲੀ 100 ਏਕੜ ਮਸਤੂਆਣਾ ਸਾਹਿਬ, 20 ਏਕੜ ਬੇਨੜਾ, 30 ਏਕੜ ਰੋਸ਼ਨ ਵਾਲਾ,30 ਏਕੜ ਫੱਗੂਵਾਲਾ, 40 ਏਕੜ ਬਡਰੁੱਖਾਂ, 50 ਏਕੜ ਬਹਾਦਰਪੁਰ ਰਜਿਸਟ੍ਰੇਸ਼ਨ ਹੋਈ, ਜੋ ਇਕ ਵੱਡਾ ਹੁਲਾਰਾ ਹੈ। ਪ੍ਰਿੰਸੀਪਲ ਗੁਰਵੀਰ ਸਿੰਘ ਨੇ ਕਿਹਾ ਕਿ ਪਿੰਡਾਂ 'ਚ ਪਸ਼ੂਚਾਰਾ ਕਮੇਟੀਆਂ ਬਣਾਈਆਂ ਜਾਣ, ਪਰਾਲੀ ਬੈਂਕ ਦੀਆਂ ਬ੍ਰਾਂਚਾਂ ਅਨਾਜ ਮੰਡੀਆਂ 'ਚ ਬਣ ਸਕਦੀਆਂ ਹਨ। ਜਸਵੰਤ ਸਿੰਘ ਖੈਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਨੇ ਜੀਅ ਆਇਆਂ ਨੂੰ ਕਹਿੰਦਿਆਂ ਕਿਹਾ ਕਿ ਗਊਸ਼ਾਲਾ ਵਾਲੇ ਟਰਾਂਸਪੋਰਟ ਦਾ ਖਰਚਾ ਦੇਣ ਤਾਂ ਪਰਾਲੀ ਦੀਆਂ ਗੱਠਾਂ ਸਿੱਧੀਆਂ ਗਊਸ਼ਾਲਾ ਭੇਜ ਸਕਦੇ ਹਾਂ ਅਤੇ ਸਰਕਾਰ ਵੀ ਜੋ ਨਗਰ ਪਾਲਿਕਾਵਾਂ ਲਈ ਗਊਆਂ ਦੇ ਖਰਚੇ ਲਈ ਪੈਸੇ ਦਿੰਦੀ, ਉਹ ਨਕਦ ਪੈਸਾ ਨਾ ਦੇ ਕੇ ਪਰਾਲੀ ਸਪਲਾਈ ਕਰੇ। ਇਸ ਮੌਕੇ ਬਲਦੇਵ ਸਿੰਘ ਗੋਸਲ ਅਤੇ ਪ੍ਰੋ. ਸੰਤੋਖ ਕੌਰ, ਡਾ. ਜਸਵਿੰਦਰ ਪਾਲ ਸਿੰਘ ਗਰੇਵਾਲ ਮੁੱਖ ਖੇਤੀਬਾੜੀ ਅਫਸਰ, ਡਾ. ਮਨਦੀਪ ਸਿੰਘ ਐਸੋਸੀਏਟ ਪ੍ਰੋਫੈਸਰ ਕੇ. ਵੀ. ਕੇ. ਖੇੜੀ, ਡਾ. ਸਤਬੀਰ ਸਿੰਘ ਐਸੋਸੀਏਟ ਪ੍ਰੋਫੈਸਰ, ਡਾ. ਭੁਪਿੰਦਰ ਸਿੰਘ ਪੂਨੀਆਂ ਪ੍ਰਧਾਨ ਅਕਾਲ ਕਾਲਜ ਕੌਂਸਲ, ਹਰਚਰਨ ਸਿੰਘ ਨੰਬਰਦਾਰ, ਬਲਦੇਵ ਸਿੰਘ ਭੱਮਾਵੱਦੀ, ਗੁਰਜੰਟ ਸਿੰਘ ਬਹਾਦਰਪੁਰ, ਹਾਕਮ ਸਿੰਘ ਦੁੱਗਾ, ਕਰਮਜੀਤ ਸਿੰਘ ਸ਼ਾਮਲ ਹੋਏ ।


Related News