ਸੰਗਰੂਰ ਦੀਆਂ ਕੁੜੀਆਂ ਨੇ ਗੱਡੇ ਮਾਰਸ਼ਲ ਆਰਟ ''ਚ ਝੰਡੇ

07/17/2019 2:00:58 PM

ਸੰਗਰੂਰ (ਰਾਜੇਸ਼ ਕੋਹਲੀ) : ਮਾਰਸ਼ਲ ਆਰਟ, ਅਜਿਹੀ ਖੇਡ, ਜਿਸ ਨੂੰ ਮੁੰਡਿਆਂ ਦੀ ਖੇਡ ਮੰਨਿਆ ਜਾਂਦਾ ਹੈ ਪਰ ਗੱਲ ਜਦੋਂ ਸੰਗਰੂਰ ਦੀਆਂ ਦਬੰਗ ਕੁੜੀਆਂ ਦੀ ਹੋਵੇ ਤਾਂ ਮਾਰਸ਼ਲ ਆਰਟ ਵੀ ਇਨ੍ਹਾਂ ਅੱਗੇ ਕੁਝ ਨਹੀਂ। ਸ਼ਹੀਦ ਊਧਮ ਸਿੰਘ ਦੇ ਪਿੰਡ ਸੁਨਾਮ ਦੀਆਂ ਕੁੜੀਆਂ ਨੇ ਮਾਰਸ਼ਲ ਆਰਟ ਦੇ ਏਸ਼ੀਆ ਲੈਵਲ ਮੁਕਾਬਲਿਆਂ ਵਿਚ ਪਾਕਿਸਤਾਨ ਅਤੇ ਬੰਗਲਾਦੇਸ਼ ਨੂੰ ਹਰਾ ਕੇ ਤਿੰਨ ਗੋਲਡ ਮੈਡਲ ਜਿੱਤ ਕੇ ਸੁਨਾਮ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਬੰਗਲਾਦੇਸ਼ ਦੇ ਢਾਕਾ ਵਿਚ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਭਾਰਤ ਨੇ ਕੁੱਲ ਚਾਰ ਗੋਲਡ ਮੈਡਲ, ਇਕ ਸਿਲਵਰ ਮੈਡਲ, ਇਕ ਬਰੋਨਜ਼ ਮੈਡਲ ਜਿੱਤਿਆ ਹੈ।  

ਇਨ੍ਹਾਂ ਕੁੜੀਆਂ ਨੇ ਚਾਹੇ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕਰ ਦਿੱਤਾ ਪਰ ਇਨ੍ਹਾਂ ਦੇ ਦਿਲ ਵਿਚ ਇਸ ਗੱਲ ਦਾ ਮਲਾਲ ਵੀ ਹੈ ਕਿ ਇਨ੍ਹਾਂ ਨੂੰ ਸਰਕਾਰ ਵਲੋਂ ਕੋਈ ਮਦਦ ਨਹੀਂ ਦਿੱਤੀ ਜਾਂਦੀ। 

ਇਕ ਪਾਸੇ ਦੇਸ਼ ਵਿਚ ਜਿੱਥੇ ਕ੍ਰਿਕਟ ਦੇ ਖਿਡਾਰੀਆਂ 'ਤੇ ਪੈਸਿਆਂ ਦੀ ਵਰਖਾ ਹੁੰਦੀ ਹੈ, ਉੱਥੇ ਕਿਸੀ ਦੂਜੀ ਖੇਡ ਦੇ ਖਿਡਾਰੀਆਂ ਨੂੰ ਮਾਣ-ਸਨਮਾਨ ਨਹੀਂ ਦਿੱਤਾ ਜਾਂਦਾ। ਖਾਸ ਤੌਰ 'ਤੇ ਮਾਰਸ਼ਲ ਆਰਟ ਵਰਗੀਆਂ ਖੇਡਾਂ, ਜਿਹੜੀਆਂ ਕੁੜੀਆਂ ਲਈ ਬਹੁਤ ਜ਼ਰੂਰੀ ਹਨ। ਸਰਕਾਰ ਨੂੰ ਚਾਹੀਦਾ ਹੈ, ਇਨ੍ਹਾਂ ਖੇਡਾਂ ਤੇ ਖਿਡਾਰੀਆਂ ਵੱਲ ਧਿਆਨ ਦੇਵੇ।


Baljeet Kaur

Content Editor

Related News