ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਕੇਵਲ ਢਿੱਲੋਂ ਦੀ ਪਤਨੀ ਉਨ੍ਹਾਂ ਤੋਂ ਜ਼ਿਆਦਾ ਅਮੀਰ

Thursday, Apr 25, 2019 - 11:51 AM (IST)

ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਕੇਵਲ ਢਿੱਲੋਂ ਦੀ ਪਤਨੀ ਉਨ੍ਹਾਂ ਤੋਂ ਜ਼ਿਆਦਾ ਅਮੀਰ

ਚੰਡੀਗੜ੍ਹ(ਸ਼ਰਮਾ) : ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੇਵਲ ਢਿੱਲੋਂ ਦੀ ਪਤਨੀ ਮਨਜੀਤ ਕੌਰ ਦੀ ਸਾਲਾਨਾ ਕਮਾਈ ਨਾ ਸਿਰਫ ਕੇਵਲ ਢਿੱਲੋਂ ਤੋਂ ਜ਼ਿਆਦਾ ਹੈ ਸਗੋਂ ਜਾਇਦਾਦ ਦੇ ਮਾਮਲੇ 'ਚ ਵੀ ਉਹ ਆਪਣੇ ਪਤੀ ਤੋਂ ਜ਼ਿਆਦਾ ਅਮੀਰ ਹੈ। ਢਿੱਲੋਂ ਵਲੋਂ ਨਾਮਜ਼ਦਗੀ ਪੱਤਰ ਦੇ ਨਾਲ ਆਪਣੇ ਤੇ ਪਰਿਵਾਰ ਦੀ ਜਾਇਦਾਦ ਦੇ ਸਬੰਧ 'ਚ ਚੋਣ ਅਧਿਕਾਰੀ ਨੂੰ ਸੌਂਪੇ ਗਏ ਸਹੁੰ'ਪੱਤਰ 'ਚ ਇਹ ਖੁਲਾਸਾ ਹੋਇਆ ਹੈ। ਸਹੁੰ-ਪੱਤਰ ਅਨੁਸਾਰ ਢਿੱਲੋਂ ਨੇ ਸਾਲ 2018-19 ਦੀ ਆਮਦਨ ਕਰ ਰਿਟਰਨ 'ਚ ਆਪਣੀ ਸਾਲਾਨਾ ਕਮਾਈ 65,00,624 ਰੁਪਏ ਦਰਸਾਈ ਹੈ, ਜਦ ਕਿ ਕਰਮਜੀਤ ਕੌਰ ਦੀ ਆਮਦਨ ਕਰ ਰਿਟਰਨ 2,17,33,907 ਰੁਪਏ ਦੀ ਭਰੀ ਗਈ ਹੈ। ਇਹੀ ਨਹੀਂ ਮਨਜੀਤ ਕੌਰ ਦੇ ਨਾਂ ਜਿੱਥੇ ਚੱਲ ਤੇ ਅਚੱਲ ਜਾਇਦਾਦ 74,48,26,633 ਰੁਪਏ ਦੀ ਹੈ, ਉਥੇ ਹੀ ਢਿੱਲੋਂ ਦੇ ਨਾਂ ਉਨ੍ਹਾਂ ਤੋਂ ਘੱਟ ਕੁੱਲ ਜਾਇਦਾਦ 56,59,66,708 ਰੁਪਏ ਦੀ ਹੈ। ਉਥੇ ਹੀ ਮੁਹੰਮਦ ਸਿੱਦੀਕ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ, ਇਸ ਲਈ ਉਨ੍ਹਾਂ ਨੇ ਸਿਰਫ ਆਪਣੀ ਆਮਦਨ ਦਾ ਵੇਰਵਾ ਦਿੱਤਾ ਹੈ।

ਢਿੱਲੋਂ ਤੇ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਿੱਦੀਕ ਦੀ ਜਾਇਦਾਦ ਦਾ ਵੇਰਵਾ
ਕੇਵਲ ਢਿੱਲੋਂ (ਸੰਗਰੂਰ) :

  ਖੁਦ ਪਤਨੀ
ਨਕਦੀ 4,000 7,10,000
ਚੱਲ ਜਾਇਦਾਦ 26,59,66,708 24,01,49,713
ਅਚੱਲ ਜਾਇਦਾਦ 30,00,00,000 50,46,76,920
ਦੇਣਦਾਰੀਆਂ 2,64,99,503 7, 41,05,709
ਵਿੱਦਿਆ ਬੀ. ਏ. ਪਾਰਟ 1  

ਮੁਹੰਮਦ ਸਿੱਦੀਕ (ਫਰੀਦਕੋਟ):

ਨਕਦੀ 3,00,000
ਚੱਲ ਜਾਇਦਾਦ 94,93,885
ਅਚੱਲ ਸੰਪਤੀ 1,03,00,000
ਦੇਣਦਾਰੀ 3,11,043
ਵਿੱਦਿਆ ਪ੍ਰਾਇਮਰੀ

 


author

cherry

Content Editor

Related News