JEE ਰਿਜ਼ਲਟ: ਧੂਰੀ ਦੇ ਅਨੁਰੂਧ ਕਾਂਸਲ ਨੇ ਹਾਸਲ ਕੀਤੇ 99.93 % ਅੰਕ, ਪਰਿਵਾਰ ''ਚ ਖੁਸ਼ੀ ਦਾ ਮਾਹੌਲ

Monday, Jan 20, 2020 - 01:25 PM (IST)

JEE ਰਿਜ਼ਲਟ: ਧੂਰੀ ਦੇ ਅਨੁਰੂਧ ਕਾਂਸਲ ਨੇ ਹਾਸਲ ਕੀਤੇ 99.93 % ਅੰਕ, ਪਰਿਵਾਰ ''ਚ ਖੁਸ਼ੀ ਦਾ ਮਾਹੌਲ

ਸੰਗਰੂਰ (ਰਾਜੇਸ਼ ਕੋਹਲੀ) : ਦੇਸ਼ ਭਰ 'ਚ ਹੋਈ ਜੇ.ਈ.ਈ. ਮੇਨ ਦੀ ਪ੍ਰੀਖਿਆ 'ਚ ਧੂਰੀ ਦੇ ਅਨੁਰੂਧ ਕਾਂਸਲ ਨੇ 99.93% ਅੰਕ ਹਾਸਲ ਕਰਕੇ ਪੂਰੇ ਜ਼ਿਲੇ ਦਾ ਨਾਂ ਰੌਸ਼ਨ ਕੀਤਾ ਹੈ। ਅਨੂਰੁਧ ਦੀ ਇਸ ਕਾਮਯਾਬੀ 'ਤੇ ਘਰ 'ਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰਿਕ ਮੈਂਬਰਾਂ ਤੇ ਅਧਿਆਪਕਾਂ ਨੇ ਉਸ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਜਾਹਿਰ ਕੀਤੀ।

ਅਨੁਰੂਧ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਨੁਰੂਧ ਦੀ ਸਖਤ ਮਿਹਨਤ ਸਦਕਾ ਹੀ ਅੱਜ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਅਨੁਰੂਧ ਕਾਂਸਲ ਮਿਹਨਤ ਕਰਕੇ ਇਕ ਵਧੀਆ ਇੰਜੀਨੀਅਰ ਬਣ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣਾ ਚਾਹੁੰਦਾ ਹੈ। ਜੋ ਮਿਹਨਤ ਕਰਦੇ ਹਨ ਤੇ ਆਪਣੇ ਇਰਾਦਿਆਂ 'ਚ ਪੱਕੇ ਹੁੰਦੇ ਹਨ, ਉਨ੍ਹਾਂ ਨੂੰ ਮੁਕਾਮ ਜ਼ਰੂਰ ਹਾਸਲ ਹੁੰਦਾ ਹੈ। ਅਨੁਰੂਧ ਦੀ ਮਿਹਨਤ ਵੀ ਰੰਗ ਲਿਆਈ ਹੈ ਤੇ ਉਮੀਦ ਕਰਦੇ ਹਾਂ ਕਿ ਉਹ ਅੱਗੇ ਵੀ ਬੁਲੰਦੀਆਂ ਨੂੰ ਛੂਹੇ।


author

cherry

Content Editor

Related News