ਜ਼ਿਲ੍ਹਾ ਸੰਗਰੂਰ ਪਿਛਲੇ ਸੱਤ ਦਿਨਾਂ ਤੋਂ ਮੌਤਾਂ ਦਾ ਸਿਲਸਿਲਾ , ਅੱਜ ਫ਼ਿਰ ਵੱਡੀ ਗਿਣਤੀ ’ਚ ਮਾਮਲੇ ਆਏ ਸਾਹਮਣੇ

03/26/2021 5:51:04 PM

ਸੰਗਰੂਰ (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦਾ ਜਾਨਲੇਵਾ ਹਮਲਾ ਜਾਰੀ ਹੈ ਜਿੱਥੇ ਅੱਜ ਜ਼ਿਲ੍ਹੇ ਫ਼ਿਰ ਇੱਕ ਹੋਰ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ ਉੱਥੇ ਚਾਰ ਦਰਜਨ ਨਵੇਂ ਪਾਜ਼ੇਟਿਵ ਕੇਸ ਵੀ ਸਾਹਮਣੇ ਆਏ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਜ਼ਿਲ੍ਹਾ ਸੰਗਰੂਰ ’ਚ ਅੱਜ ਫ਼ਿਰ 46 ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਹਨ ਅਤੇ ਸਿਹਤ ਬਲਾਕ ਪੰਜਗਰਾਈਆਂ  ਦੀ  ਇੱਕ  70 ਸਾਲਾ ਅਤੇ ਬਲਾਕ ਸ਼ੇਰਪੁਰ ਦੀ ਬੀਬੀ 70 ਸਾਲਾ ਦੀ ਕੋਰੋਨਾ ਕਰਕੇ ਮੌਤ ਹੋ ਗਈ ਹੈ ਜਦਕਿ ਬੀਤੇ ਛੇ ਦਿਨਾਂ ਤੋਂ ਜ਼ਿਲ੍ਹੇ ਵਿੱਚ ਪਹਿਲਾਂ ਹੀ  ਲਗਾਤਾਰ ਮੌਤਾਂ ਹੋ ਰਹੀਆਂ ਹਨ।

ਇਹ ਵੀ ਪੜ੍ਹੋ: ਗੰਗ ਕੈਨਾਲ ’ਚੋਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ, 2 ਬੱਚਿਆਂ ਦੀ ਮਾਂ ਸੀ ਪ੍ਰੇਮਿਕਾ

ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਸਿਹਤ ਬਲਾਕ ਸੰਗਰੂਰ ’ਚ 6, ਧੂਰੀ ’ਚ 3 ਸਿਹਤ ਬਲਾਕ ਲੌਂਗੋਵਾਲ 'ਚ 1 ਕੇਸ, ਸ਼ੇਰਪੁਰ  'ਚ 2, ਸੁਨਾਮ ਵਿੱਚ 5,  ਅਹਿਮਦਗੜ੍ਹ  ਵਿੱਚ 1, ਮੂਣਕ ਵਿੱਚ 9, ਅਮਰਗੜ੍ਹ ਵਿੱਚ 6, ਮਾਲੇਰਕੋਟਲਾ ਵਿੱਚ 4, ਪੰਜਗਰਾਈਆਂ ਵਿੱਚ  4 ਅਤੇ ਭਵਾਨੀਗੜ੍ਹ ਵਿੱਚ 2 ਵਿਅਕਤੀ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 5277 ਕੇਸ ਹਨ ਜਿਨ੍ਹਾਂ ’ਚੋਂ ਕੁੱਲ 4723 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 331ਕੇਸ ਐਕਟਿਵ ਚੱਲ ਰਹੇ ਹਨ ਅਤੇ ਅੱਜ 2 ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ ਜਦਕਿ 223 ਲੋਕ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ।

ਇਹ ਵੀ ਪੜ੍ਹੋ:  ਫ਼ਰੀਦਕੋਟ ਤੋਂ ਫ਼ਿਰੋਜ਼ਪੁਰ ਜਾ ਰਹੀ ਬੱਸ ਸੇਮ ਨਾਲੇ ’ਚ ਡਿੱਗੀ, 15 ਵਿਅਕਤੀ ਜ਼ਖ਼ਮੀ

ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 5277
ਐਕਟਿਵ ਕੇਸ 331
ਠੀਕ ਹੋਏ 4723
ਮੌਤਾਂ 223


Shyna

Content Editor

Related News