ਜ਼ਿਲ੍ਹਾ ਸੰਗਰੂਰ ''ਚ ਕਰੋਨਾ ਦੇ 12ਨਵੇਂ ਮਾਮਲੇ ਸਾਹਮਣੇ ਆਏ
Friday, Nov 20, 2020 - 05:58 PM (IST)
ਸੰਗਰੂਰ (ਬੇਦੀ/ਰਿਖੀ ): ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਅੱਜ ਸਿਹਤ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ ਜ਼ਿਲ੍ਹੇ 'ਚ 12 ਨਵੇਂ ਕੇਸ ਪਾਜ਼ੇਟਿਵ ਆਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਜ਼ਿਲ੍ਹੇ 'ਚ ਕੁੱਲ ਕੇਸਾਂ ਦੀ ਗਿਣਤੀ 95 ਹੋ ਗਈ ਹੈ। ਅੱਜ ਆਏ ਕੇਸਾਂ ਦੇ 'ਚ ਸਿਹਤ ਬਲਾਕ ਸੰਗਰੂਰ ਵਿੱਚ 7 ਕੇਸ, ਭਵਾਨੀਗੜ੍ਹ ਵਿੱਚ 1, ਅਹਿਮਦਗੜ੍ਹ 1, ਪੰਜਗਰਾਈਆਂ 1 ਅਤੇ ਲੌਂਗੋਵਾਲ 'ਚ 1 ਕੇਸ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਬੇਅਦਬੀ ਮਾਮਲੇ 'ਚ ਮੁਲਜ਼ਮ ਦੇ ਪਿਤਾ ਡੇਰਾ ਪ੍ਰੇਮੀ ਨੂੰ ਕਿਸੇ ਨੇ ਮਾਰੀ ਗੋਲੀ
ਜ਼ਿਕਰਯੋਗ ਹੈ ਕੇ ਜ਼ਿਲ੍ਹੇ 'ਚ ਸਾਰੇ ਬਲਾਕਾਂ ਦੇ 'ਚ ਕੋਵਿਡ ਟੈਸਟਿੰਗ ਜੰਗੀ ਪੱਧਰ ਤੇ ਜਾਰੀ ਹੈ ਅਤੇ ਹੁਣ ਤੱਕ ਜ਼ਿਲ੍ਹੇ 'ਚ 134729 ਲੋਕਾਂ ਦੇ ਟੈਸਟ ਹੋ ਚੁੱਕੇ ਹਨ ਅਤੇ ਹੁਣ ਤੱਕ ਜ਼ਿਲ੍ਹੇ 'ਚ 4132 ਵਿਅਕਤੀ ਪਾਜ਼ੇਟਿਵ ਆਏ ਹਨ, ਜਿਨ੍ਹਾਂ 'ਚੋਂ 3856 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹਨ। ਹੁਣ ਤੱਕ ਜ਼ਿਲ੍ਹੇ 'ਚ 181 ਲੋਕ ਜਿੰਦਗੀ ਦੀ ਜੰਗ ਹਾਰ ਚੁੱਕੇ ਹਨ।
ਇਹ ਵੀ ਪੜ੍ਹੋ: ਭਾਖੜਾ ਨਹਿਰ 'ਚ ਨੌਜਵਾਨ ਨੇ ਮਾਰੀ ਛਾਲ, ਬਚਾਉਣ ਆਇਆ ਭਰਾ ਵੀ ਰੁੜਿਆ