ਜੇਕਰ ਚੋਣਾਂ ਸਮੇਂ ਅਸੀਂ ਲੋਕਾਂ ਦੇ ਘਰ ਜਾ ਸਕਦੇ ਹਾਂ ਫਿਰ ਜਿੱਤ ਕੇ ਕਿਉਂ ਨਹੀਂ : ਮਾਨ

08/20/2019 9:54:10 AM

ਸੰਗਰੂਰ/ਸ਼ੇਰਪੁਰ(ਸਿੰਗਲਾ) : 'ਜੇਕਰ ਅਸੀਂ ਵੋਟਾਂ ਲੈਣ ਸਮੇਂ ਲੋਕਾਂ ਨੂੰ ਮਿਲਣ ਲਈ ਪਿੰਡਾਂ ਦੀਆਂ ਗਲੀਆਂ 'ਚ ਜਾ ਸਕਦੇ ਹਾਂ ਫਿਰ ਜਿੱਤਣ ਤੋਂ ਬਾਅਦ ਵੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪਿੰਡਾਂ ਦੀਆਂ ਸੱਥਾਂ ਵਿਚ ਬੈਠ ਕੇ ਲੋਕਾਂ ਦੀਆਂ ਦੁੱਖ-ਤਕਲੀਫਾਂ ਸੁਣੀਏ।' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ''ਸਾਡਾ ਐੱਮ. ਪੀ. ਸਾਡੇ ਘਰ'' ਪ੍ਰੋਗਰਾਮ ਤਹਿਤ ਇਕ ਪਿੰਡ 'ਚ ਸੰਬੋਧਨ ਕਰਦਿਆਂ ਕੀਤਾ

ਮਾਨ ਨੇ ਪੂਰੇ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ-ਆਪਣੇ ਹਲਕਿਆਂ 'ਚ ਲੋਕਾਂ ਨੂੰ ਮਿਲਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਸ਼ੁਰੂ ਕਰਨ। ਸ਼੍ਰੀ ਮਾਨ ਨੇ ਇਹ ਵੀ ਕਿਹਾ ਕਿ ਜਦੋਂ ਲੋਕਾਂ ਨੇ ਵੋਟਾਂ ਪਿੰਡਾਂ ਵਿਚ ਪਾਈਆਂ ਹਨ ਤਾਂ ਉਹ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਮਿਲਣ ਲਈ ਚੰਡੀਗੜ੍ਹ ਅਤੇ ਦਿੱਲੀ 'ਚ ਖੱਜਲ-ਖੁਆਰ ਕਿਉਂ ਹੋਣ

ਭਗਵੰਤ ਮਾਨ ਨੇ ਕਿਹਾ ਕਿ ''ਸਾਡਾ ਐੱਮ. ਪੀ. ਸਾਡੇ ਘਰ''”ਪ੍ਰੋਗਰਾਮ ਦਾ ਉਦੇਸ਼ ਉਨ੍ਹਾਂ ਬਜ਼ੁਰਗਾਂ, ਅੰਗਹੀਣਾਂ, ਆਸ਼ਰਿਤਾਂ ਅਤੇ ਹੋਰ ਦਰਜਨਾਂ ਲੋੜਵੰਦਾਂ ਨੂੰ ਪਿੰਡ ਪੱਧਰ 'ਤੇ ਉਨ੍ਹਾਂ ਦੇ ਕੰਮਾਂ ਦਾ ਨਿਪਟਾਰਾ ਕਰ ਕੇ ਉਨ੍ਹਾਂ ਦੀ ਸਾਰ ਲੈਣਾ ਹੈ। ਇਸ ਪ੍ਰੋਗਰਾਮ ਰਾਹੀਂ ਹਰ ਲੋੜਵੰਦ ਆਪਣੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਨੇੜੇ ਤੋਂ ਮਿਲ ਸਕੇਗਾ ਉਸ ਨਾਲ ਆਪਣੀ ਗੱਲ ਸਾਂਝੀ ਕਰ ਸਕੇਗਾ ਅਤੇ ਆਪਣਾ ਦੁੱਖ ਬਿਨਾਂ ਕਿਸੇ ਵਿਚੋਲੇ ਤੋਂ ਦੱਸ ਸਕੇਗਾ। ਇਸ ਪ੍ਰੋਗਰਾਮ ਤਹਿਤ ਭਗਵੰਤ ਮਾਨ ਵੱਲੋਂ ਕਈ ਸਮਾਗਮ ਕੀਤੇ ਜਾ ਚੁੱਕੇ ਹਨ।


cherry

Content Editor

Related News