ਭਗਵੰਤ ਮਾਨ ਨੇ ਲਿਆ ਡੀ. ਸੀ. ਸੰਗਰੂਰ ਤੋਂ ਜੇਤੂ ਪ੍ਰਮਾਣ ਪੱਤਰ

Saturday, May 25, 2019 - 10:15 AM (IST)

ਭਗਵੰਤ ਮਾਨ ਨੇ ਲਿਆ ਡੀ. ਸੀ. ਸੰਗਰੂਰ ਤੋਂ ਜੇਤੂ ਪ੍ਰਮਾਣ ਪੱਤਰ

ਸੰਗਰੂਰ/ਸ਼ੇਰਪੁਰ(ਸਿੰਗਲਾ) : 'ਆਪ' ਪੰਜਾਬ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਦੂਜੀ ਵਾਰ ਜੇਤੂ ਰਹੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਤੋਂ ਆਪਣੀ ਸ਼ਾਨਦਾਰ ਜਿੱਤ ਦਾ ਪ੍ਰਮਾਣ ਪੱਤਰ ਪ੍ਰਾਪਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਆਪਣਾ ਸਰਟੀਫਿਕੇਟ 2014 ਵਾਂਗ ਇਸ ਵਾਰ ਵੀ ਸ਼ਹੀਦ ਭਗਤ ਸਿੰਘ ਜੀ ਦੇ ਚਰਨਾਂ ਵਿਚ ਰੱਖਣਗੇ ਅਤੇ ਸ਼ਹੀਦਾਂ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਲੈਣਗੇ। ਉਨ੍ਹਾਂ ਦੱਸਿਆ ਕਿ ਉਹ 25 ਮਈ ਨੂੰ 12 ਵਜੇ ਦੇ ਕਰੀਬ ਖਟਕੜ ਕਲਾਂ ਵਿਖੇ ਪੁੱਜਣਗੇ। ਮਾਨ ਨੇ ਕਿਹਾ ਕਿ ਜਿਹੜੇ ਲੀਡਰ ਉਨ੍ਹਾਂ ਦਾ ਵਿਰੋਧ ਕਰ ਰਹੇ ਸਨ, ਉਹ ਆਪਣੀਆਂ ਜ਼ਮਾਨਤਾਂ ਤੱਕ ਨਹੀਂ ਬਚਾ ਸਕੇ।


author

cherry

Content Editor

Related News