ਪੰਜਾਬ ’ਚ ਸਸਤੀ ਰੇਤ ਮੁਹੱਈਆ ਕਰਵਾਉਣ ਵਾਲਿਆਂ ’ਤੇ ਸੂਬਾ ਸਰਕਾਰ ਦੀ ਵੱਡੀ ਮਾਰ

Tuesday, Aug 03, 2021 - 01:25 PM (IST)

ਮਾਧਵਪੁਰ (ਸ. ਹ.) : ਜੰਮੂ-ਕਸ਼ਮੀਰ ਤੋਂ ਆ ਰਹੀ ਰੇਤ-ਬੱਜਰੀ ਲਈ ਪੰਜਾਬ ਦਾ ਮਾਈਨਿੰਗ ਵਿਭਾਗ ਹੁਣ ਸਮੱਸਿਆ ਬਣਨ ਲੱਗਾ ਹੈ, ਜਿਸ ਕਾਰਨ ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਰੇਤ ਦੇ ਟਿੱਪਰਾਂ ਨੂੰ ਨਾ ਸਿਰਫ ਰੋਕਿਆ ਜਾ ਰਿਹਾ ਹੈ ਸਗੋਂ ਉਨ੍ਹਾਂ ’ਤੇ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ। ਜੰਮੂ-ਕਸ਼ਮੀਰ ਤੋਂ ਮਾਧਵਪੁਰ ਦੇ ਰਸਤੇ ਆ ਰਹੀ ਰੇਤ ਕਾਨੂੰਨੀ ਤੌਰ ’ਤੇ ਸਹੀ ਹੈ ਕਿਉਂਕਿ ਇਥੇ ਲੀਗਲ ਮਾਈਨਿੰਗ ਨਾਲ ਹੀ ਰੇਤ ਭੇਜੀ ਜਾ ਰਹੀ ਹੈ ਪਰ ਜੰਮੂ-ਮਾਧਵਪੁਰ ਚੈੱਕ ਪੋਸਟ ’ਤੇ ਟਿੱਪਰਾਂ ਨੂੰ ਰੋਕ ਕੇ ਜਾਣਬੁਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਵੱਡਾ ਹਾਦਸਾ : ਪਠਾਨਕੋਟ ਨੇੜੇ ਰਣਜੀਤ ਸਾਗਰ ਡੈਮ ’ਚ ਡਿੱਗਾ ਫੌਜ ਦਾ ਹੈਲੀਕਾਪਟਰ

ਇਸ ਪਿੱਛੇ ਪੰਜਾਬ ਦੀ ਪਾਵਰਫੁਲ ਮਾਈਨਿੰਗ ਲਾਬੀ ਹੈ, ਜਿਹੜੀ ਅਫਸਰਾਂ ’ਤੇ ਦਬਾਅ ਪਾ ਕੇ ਜੰਮੂ-ਕਸ਼ਮੀਰ ਤੋਂ ਆ ਰਹੀ ਰੇਤ-ਬੱਜਰੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਸੂਤਰਾਂ ਅਨੁਸਾਰ ਪੰਜਾਬ ’ਚ ਜਿਹੜੀ ਮਾਈਨਿੰਗ ਹੋ ਰਹੀ ਹੈ, ਉਸ ਕਾਰਨ ਪੰਜਾਬ ’ਚ ਮਹਿੰਗੀ ਰੇਤ-ਬੱਜਰੀ ਪੰਜਾਬ ’ਚ ਵੇਚੀ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਸ਼ੱਕ ਮਾਈਨਿੰਗ ਮਾਫੀਆ ’ਤੇ ਨਕੇਲ ਕੱਸਣ ਦੇ ਦਾਅਵੇ ਕੀਤੇ ਹਨ ਪਰ ਰੇਤ ਮਾਫੀਆ ਲਗਾਤਾਰ ਹਾਵੀ ਹੋ ਰਿਹਾ ਹੈ। ਰੇਤ-ਬੱਜਰੀ ਸਸਤੀ ਕਰਨ ਦਾ ਐਲਾਨ ਸਿਰਫ ਕਿਤਾਬਾਂ ’ਚ ਹੀ ਰਹਿ ਗਿਆ ਹੈ ਤੇ ਜੇਕਰ ਸਸਤੀ ਰੇਤ ਜਾਂ ਬੱਜਰੀ ਆ ਵੀ ਰਹੀ ਹੈ ਤਾਂ ਉਸ ਨੂੰ ਵੀ ਰੋਕਿਆ ਜਾ ਰਿਹਾ ਹੈ। ਪੰਜਾਬ ’ਚ ਜਿਹੜੀ ਰੇਤ ਜਾਂ ਬੱਜਰੀ ਆ ਰਹੀ ਹੈ, ਉਸ ਦਾ ਰੇਟ ਕਾਫੀ ਘੱਟ ਹੈ, ਜਿਸ ਕਾਰਨ ਮਾਈਨਿੰਗ ਮਾਫੀਆ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਪੰਜਾਬ ’ਚ ਕਈ ਵੱਡੇ ਪ੍ਰਾਜੈਕਟ ਚਲ ਰਹੇ ਹਨ, ਜਿਨ੍ਹਾਂ ਦੇ ਨਿਰਮਾਣ ਲਈ ਠੇਕੇਦਾਰ ਤੇ ਕੰਪਨੀਆਂ ਜੰਮੂ-ਕਸ਼ਮੀਰ ਤੋਂ ਰੇਤ ਮੰਗਵਾਉਣ ਨੂੰ ਪਹਿਲ ਦੇ ਰਹੇ ਹਨ। ਇਹੀ ਕਾਰਨ ਹੈ ਕਿ ਨਾ ਸਿਰਫ ਚੈੱਕ ਪੋਸਟ ’ਤੇ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ, ਬਲਕਿ ਉਨ੍ਹਾਂ ਨੂੰ ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ’ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਤਿੱਖਾ ਵਿਰੋਧ, ਤਣਾਅਪੂਰਨ ਹੋਈ ਸਥਿਤੀ

5 ਹਜ਼ਾਰ ਰੁਪਏ ਸਸਤੀ ਪੈਂਦੀ ਹੈ ਜੰਮੂ ਦੀ ਰੇਤ
ਪੰਜਾਬ ’ਚ ਰੇਤ ਤੇ ਬੱਜਰੀ ਦੇ ਰੇਟ ਵੱਖ-ਵੱਖ ਹਨ। ਪੰਜਾਬ ’ਚ ਰੇਤ ਦਾ ਟਰੱਕ 20 ਰੁਪਏ ਫੁੱਟ ਦੇ ਹਿਸਾਬ ਨਾਲ ਵਿੱਕ ਰਿਹਾ ਹੈ, ਜਦਕਿ ਜੰਮੂ ’ਚ ਉਹੀ ਟਰੱਕ 15 ਰੁਪਏ ਫੁੱਟ ਪੈਂਦਾ ਹੈ। ਰੇਤ ਦਾ ਟਰੱਕ ਪੰਜਾਬ ’ਚ ਜੇਕਰ 16 ਹਜ਼ਾਰ ਰੁਪਏ ਦਾ ਹੈ ਤਾਂ ਉਹੀ ਟਰੱਕ ਜੰਮੂ ਤੋਂ 12 ਹਜ਼ਾਰ ਰੁਪਏ ਦਾ ਪੈਂਦਾ ਹੈ। ਇਸੇ ਤਰ੍ਹਾਂ ਬੱਜਰੀ ਦਾ ਰੇਟ ਜੇਕਰ ਪੰਜਾਬ ’ਚ 13 ਰੁਪਏ ਫੁੱਟ ਹੈ ਤਾਂ ਜੰਮੂ-ਕਸ਼ਮੀਰ ’ਚ ਉਹ 10 ਰੁਪਏ ਪ੍ਰਤੀ ਫੁੱਟ ਹੈ। ਮਤਲਬ ਕਿ ਪੰਜਾਬ ਤੋਂ ਬਾਹਰੋਂ ਜਿਹੜੀ ਰੇਤ ਆ ਰਹੀ ਹੈ, ਉਹ ਪੰਜਾਬ ਨਾਲੋਂ ਸਸਤੀ ਮਿਲ ਰਹੀ ਹੈ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ, ਮੈਰੀਟੋਰੀਅਸ ਸਕੂਲਾਂ ’ਚ ਦਾਖ਼ਲੇ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ

ਨੋਟ - ਕੀ ਪੰਜਾਬ ਸਰਕਾਰ ਵਲੋਂ ਸੂਬੇ ’ਚ ਮਾਈਨਿੰਗ ਮਾਫੀਆ ’ਤੇ ਨਕੇਲ ਕੱਸਣ ਦੇ ਦਾਅਵੇ ਜ਼ਮੀਨੀ ਹਕੀਕਤ ’ਚ ਸਹੀ ਹਨ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News