ਜਲੰਧਰ: ਨੰਬਰ ਘੱਟ ਆਉਣ 'ਤੇ ਅਧਿਆਪਕਾ ਨੇ ਕੀਤੀ ਵਿਦਿਆਰਥਣ ਦੀ ਕੁੱਟਮਾਰ

Saturday, Feb 17, 2018 - 11:38 AM (IST)

ਜਲੰਧਰ: ਨੰਬਰ ਘੱਟ ਆਉਣ 'ਤੇ ਅਧਿਆਪਕਾ ਨੇ ਕੀਤੀ ਵਿਦਿਆਰਥਣ ਦੀ ਕੁੱਟਮਾਰ

ਜਲੰਧਰ(ਮਨੋਜ)— ਇਥੋਂ ਦੀ ਬਸਤੀ ਨੌ 'ਚ ਸਥਿਤ ਸਨਾਤਮ ਧਰਮ ਸੀਨੀਅਰ ਸੈਕੰਡਰੀ ਸਕੂਲ 'ਚ ਉਸ ਸਮੇਂ ਹੰਗਮਾ ਹੋ ਗਿਆ ਜਦੋਂ ਇਥੇ ਇਕ ਅਧਿਆਪਕਾ ਨੇ 10ਵੀਂ ਜਮਾਤ ਵਿਦਿਆਰਥਣ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਮਿਲੀ ਜਾਣਕਾਰੀ ਮੁਤਾਬਕ ਸਕੂਲ 'ਚ ਹੋਏ ਬੱਚਿਆਂ ਦੇ ਪ੍ਰੀ-ਬੋਰਡ ਇਮਤਿਹਾਨ 'ਚੋਂ ਬੱਚਿਆਂ ਦੇ ਨੰਬਰ ਘੱਟ ਆਏ ਸਨ, ਇਸੇ ਨੂੰ ਲੈ ਕੇ ਅਧਿਆਪਕਾ ਨੇ ਹਰਪ੍ਰੀਤ ਕੌਰ ਸਮੇਤ ਕਈ ਬੱਚਿਆਂ ਦੀ ਕੁੱਟਮਾਰ ਕਰ ਦਿੱਤੀ ਹੈ। ਅਧਿਆਪਕਾ ਨੇ ਹਰਪ੍ਰੀਤ ਕੌਰ ਦੀ ਵਾਲਾਂ ਤੋਂ ਫੜ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ।

PunjabKesari

ਸੂਚਨਾ ਪਾ ਕੇ ਉਥੇ ਪਹੁੰਚੇ ਹਰਪ੍ਰੀਤ ਦੇ ਮਾਂ-ਬਾਪ ਸਮੇਤ ਹੋਰਾਂ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਇਸ ਘਟਨਾ ਸਬੰਧੀ ਪ੍ਰਿੰਸੀਪਲ ਆ. ਕੇ. ਸ਼ਰਮਾ ਨਾਲ ਗੱਲਬਾਤ ਕੀਤੀ ਗਈ। ਸੂਚਨਾ ਪਾ ਕੇ ਥਾਣਾ ਨੰਬਰ-5 ਦੇ ਐੱਸ. ਐੱਚ. ਓ. ਸੁਖਜੀਤ ਸਿੰਘ ਪਹੁੰਚੇ ਅਤੇ ਪ੍ਰਿੰਸੀਪਲ ਆਰ. ਕੇ. ਸ਼ਰਮਾ ਨਾਲ ਮਿਲ ਕੇ ਘਟਨਾ ਸਬੰਧੀ ਜਾਂਚ ਕਰਦੇ ਹੋਏ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ।


Related News