ਸਮਰਾਲਾ ਚੌਂਕ ''ਚ ਸਿੱਖ ਸੰਗਠਨਾਂ ਦਾ ਧਰਨਾ ਜਾਰੀ, ਪੁਲਸ ਨੇ ਬਦਲੇ ਟ੍ਰੈਫਿਕ ਰੂਟ (ਤਸਵੀਰਾਂ)
Monday, Oct 25, 2021 - 12:18 PM (IST)
ਲੁਧਿਆਣਾ (ਤਰੁਣ ਜੈਨ, ਸੁਰਿੰਦਰ) : ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸਿੱਖ ਸੰਗਠਨਾਂ ਨੇ ਸਵੇਰੇ 9 ਵਜੇ ਤੋਂ ਧਰਨਾ ਲਾਇਆ ਹੋਇਆ ਹੈ, ਜੋ ਕਿ ਦੁਪਹਿਰ 12 ਵਜੇ ਤੱਕ ਵੀ ਜਾਰੀ ਰਿਹਾ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਸੀ. ਪੀ. ਸਿਮਰਤ ਪਾਲ ਸਿੰਘ ਢੀਂਡਸਾ, ਏ. ਡੀ. ਸੀ. ਪੀ. ਰੁਪਿੰਦਰ ਕੌਰ ਸਰਾ, ਏ. ਸੀ. ਪੀ. ਕ੍ਰਾਈਮ ਮਨਦੀਪ ਸਿੰਘ ਆਦਿ ਮੌਕੇ 'ਤੇ ਪੁੱਜੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਅੱਖਾਂ ਦੀ ਰੌਸ਼ਨੀ ਵਾਪਸ ਪਾ ਸਕਣ ਵਾਲੇ 'ਨੇਤਰਹੀਣਾਂ' ਦਾ ਕਰਵਾਏਗੀ ਇਲਾਜ
ਧਰਨੇ ਕਾਰਨ ਸਾਰੀਆਂ ਮੁੱਖ ਸੜਕਾਂ 'ਤੇ ਜਾਮ ਦੇ ਹਾਲਾਤ ਬਣ ਗਏ ਹਨ। ਲੋਕਾਂ ਨੂੰ ਜਾਮ ਤੋਂ ਬਚਾਉਣ ਲਈ ਜ਼ਿਲ੍ਹਾ ਪੁਲਸ ਨੇ ਕਈ ਰੂਟਾਂ ਨੂੰ ਬਦਲ ਦਿੱਤਾ ਹੈ। ਚੰਡੀਗੜ੍ਹ ਰੋਡ ਤੋਂ ਆਉਣ ਵਾਲੇ ਵਾਹਨਾਂ ਨੂੰ ਕੋਹਾੜਾ ਤੋਂ ਡਾਇਵਰਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬੱਸ ਅੱਡੇ ਤੋਂ ਸਮਰਾਲਾ ਚੌਂਕ ਵੱਲੋਂ ਆਉਣ ਵਾਲੇ ਵਾਹਨਾਂ ਨੂੰ ਚੀਮਾ ਚੌਂਕ ਤੋਂ ਆਰ. ਕੇ. ਰੋਡ ਵੱਲ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹੁਣ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀ ’ਤੇ ਆਨਲਾਈਨ ਮਿਲੇਗਾ ਕਣਕ ਦਾ ਬੀਜ
ਜਲੰਧਰ ਤੋਂ ਆਉਣ ਵਾਲੇ ਵਾਹਨਾਂ ਨੂੰ ਤਾਜਪੁਰ ਰੋਡ 'ਤੇ ਡਾਇਵਰਟ ਕੀਤਾ ਗਿਆ ਹੈ। ਉੱਥੇ ਹੀ ਸਮਰਾਲਾ ਚੌਂਕ ਉੱਪਰੋਂ ਲੰਘਣ ਵਾਲੇ ਫਲਾਈਓਵਰ 'ਤੇ ਵਾਹਨਾਂ ਦੀ ਆਵਾਜਾਈ ਜਾਰੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 8 ਸਾਲਾਂ ਬਾਅਦ ਅਕਤੂਬਰ ਮਹੀਨੇ ਪਿਆ ਰਿਕਾਰਡ ਤੋੜ ਮੀਂਹ, 12 ਡਿਗਰੀ ਘਟਿਆ ਪਾਰਾ
ਜਲੰਧਰ-ਪਾਣੀਪਤ ਨੈਸ਼ਨਲ ਹਾਈਵੇਅ 'ਤੇ ਪੈਂਦੇ ਸਮਰਾਲਾ ਚੌਂਕ 'ਚ ਜ਼ਿਆਦਾਤਰ ਲੋਕਲ ਟ੍ਰੈਫਿਕ ਹੀ ਰਹਿੰਦੀ ਹੈ, ਜਦੋਂ ਕਿ ਭਾਰੀ ਵਾਹਨ ਅਤੇ ਬੱਸਾਂ ਪਹਿਲਾਂ ਹੀ ਫਲਾਈਓਵਰ ਦਾ ਇਸਤੇਮਾਲ ਕਰਦੀਆਂ ਹਨ। ਦਿੱਲੀ ਤੋਂ ਆਉਣ ਵਾਲੇ ਵਾਹਨਾਂ ਨੂੰ ਫਲਾਈਓਵਰ ਤੋਂ ਉੱਪਰ ਭੇਜਿਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ