ਸਮੀਰ ਕਟਾਰੀਆ ਦੇ ਕਤਲ ’ਚ ਗ੍ਰਿਫ਼ਤਾਰ ਦਿਨੇਸ਼ ਕੁਮਾਰ 5 ਦਿਨ ਦੇ ਪੁਲਸ ਰਿਮਾਂਡ ’ਤੇ

02/02/2024 2:20:32 PM

ਪਟਿਆਲਾ (ਬਲਜਿੰਦਰ) : ਸ਼ਨੀਵਾਰ ਦੀ ਰਾਤ ਨੂੰ ਕਤਲ ਕੀਤੇ ਗਏ ਸਮੀਰ ਕਟਾਰੀਆ ਦੇ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਦਿਨੇਸ਼ ਕੁਮਾਰ ਨੂੰ ਪਟਿਆਲਾ ਪੁਲਸ ਨੇ ਮਾਨਯੋਗ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਮਾਨਯੋਗ ਅਦਾਲਤ ਨੇ ਦਿਨੇਸ਼ ਕੁਮਾਰ ਨੂੰ ਪੰਜ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਆਰਮਜ਼ ਐਕਟ ’ਚ ਗ੍ਰਿਫਤਾਰ ਯੋਗੇਸ਼ ਮੋਰਿਆ ਅਤੇ ਸਾਹਿਲ ਨੂੰ 2-2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ।

ਦੱਸਣਯੋਗ ਹੈ ਕਿ ਸਮੀਰ ਕਟਾਰੀਆ ਕਤਲ ਮਾਮਲੇ ’ਚ ਪੁਲਸ ਨੇ ਦਿਨੇਸ਼ ਤੋਂ ਇਲਾਵਾ ਐਨਕਾਊਂਟਰ ’ਚ ਜ਼ਖ਼ਮੀ ਅਭਿਸ਼ੇਕ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਪਰ ਅਭਿਸ਼ੇਕ ਹਾਲੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਲਿਹਾਜ਼ਾ ਉਸ ਨੂੰ ਅਜੇ ਅਦਾਲਤ ’ਚ ਪੇਸ਼ ਨਹੀਂ ਕੀਤਾ ਗਿਆ। ਇਸ ਮਾਮਲੇ ’ਚ ਸੀ. ਆਈ. ਏ. ਸਟਾਫ਼ ਪਟਿਆਲਾ ਅਤੇ ਥਾਣਾ ਸਿਵਲ ਲਾਈਨ ਦੀ ਪੁਲਸ ਵੱਲੋਂ ਜੁਆਇੰਟ ਆਪਰੇਸ਼ਨ ’ਚ ਸਾਹਿਲ ਅਤੇ ਅਭਿਸ਼ੇਕ ਨੂੰ ਗ੍ਰਿਫ਼ਤਾਰ ਕੀਤਾ ਸੀ ਜਦੋਂ ਕਿ ਇਸ ਮਾਮਲੇ ’ਚ ਅਜੇ 2 ਹੋਰ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲਸ ਦਾ ਦਾਅਵਾ ਹੈ ਕਿ ਇਹ ਕਤਲ ਕਾਰ ਖੋਹਣ ਲਈ ਕੀਤਾ ਗਿਆ ਸੀ ਕਿਉਂਕਿ ਇਸ ਗਿਰੋਹ ਦੇ ਮੈਂਬਰਾਂ ਵੱਲੋਂ ਹਾਲ ਹੀ ’ਚ ਲੁਧਿਆਣਾ ’ਚ ਵੀ ਇਕ ਆਈ-20 ਕਾਰ ਖੋਹੀ ਗਈ ਸੀ। ਸਮੀਰ ਕਟਾਰੀਆ ਤੋਂ ਵੀ ਕਾਰ ਖੋਹਣ ਦੀ ਕੋਸ਼ਿਸ਼ ’ਚ ਹੀ ਉਸ ਦਾ ਕਤਲ ਕੀਤਾ ਗਿਆ।


Gurminder Singh

Content Editor

Related News