ਸਾਂਸਦਾਂ ਦੀ ਤਨਖਾਹ ਕੱਟਣ ''ਤੇ ਸੁਣੋ ਭਗਵੰਤ ਮਾਨ ਦਾ ਜਵਾਬ (ਵੀਡੀਓ)
Friday, Apr 10, 2020 - 05:39 PM (IST)
ਜਲੰਧਰ/ ਸੰਗਰੂਰ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਕਹਿਰ ਨੂੰ ਦੇਖਦੇ ਹੋਏ ਜਿੱਥੇ ਬੀਤੇ ਦਿਨਾਂ ਤੋਂ ਪੰਜਾਬ 'ਚ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸਾਂਸਦ ਮੈਂਬਰ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਉਨ੍ਹਾਂ ਨੇ ਸਾਂਸਦਾਂ ਦੀਆਂ ਤਨਖਾਹਾਂ ਦੀ ਕਟੋਤੀ ਨੂੰ ਲੈ ਕੇ ਕਿਹਾ ਕਿ ਸਾਡੀਆਂ ਤਨਖਾਹਾਂ 'ਚ ਕਟੋਤੀ ਕਰਨਾ ਕੋਈ ਗੱਲ ਨਹੀਂ ਪਰ ਐੱਮ.ਪੀ. ਫੰਡ 'ਤੇ ਰੋਕ ਲਗਾਉਣੀ ਕਿਤੇ ਨਾ ਕਿਤੇ ਲੋਕਾਂ ਦੇ ਫੰਡ 'ਤੇ ਰੋਕ ਲਗਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੈਸਾ ਉਨ੍ਹਾਂ ਨੂੰ ਨਹੀਂ ਰੋਕਣਾ ਨਹੀਂ ਸੀ ਚਾਹੀਦਾ ਸੀ, ਬੇਸ਼ਕ ਇਹ ਪੈਸਾ ਕਿਤੇ ਨਾ ਕਿਤੇ ਲਗਾ ਦਿੰਦੇ ਚਾਹੇ ਪੀ.ਪੀ. ਕਿੱਟਾਂ ਲੈਣ ਲਈ ਜਾਂ ਮਾਸਕ ਲੈਣ ਲਈ ਜਾਂ ਕੋਰੋਨਾ ਦੇ ਖਿਲਾਫ ਲੜਾਈ ਲੜਨ ਲਈ ਕਿਸੇ ਵੀ ਚੀਜ਼ 'ਤੇ ਲਾ ਦਿੰਦੇ।
ਇਹ ਵੀ ਪੜ੍ਹੋ:ਪੰਜਾਬ ਪੁਲਸ ਦਾ ਫੈਸਲਾ, ਕਰਫਿਊ ਲਾਗੂ ਕਰਵਾਉਣ ਲਈ 10 ਜ਼ਿਲਿਆਂ 'ਚ ਸ਼ੁਰੂ ਕੀਤਾ ਪਾਇਲਟ ਪ੍ਰਾਜੈਕਟ
ਅੱਗੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਦੇ ਹੁਣ ਤਕ ਦੋ ਮਾਮਲੇ ਸਾਹਮਣੇ ਆ ਚੁੱਕੇ ਹਨ, ਪ੍ਰਸ਼ਾਸਨ ਵਲੋਂ ਜਿਨ੍ਹਾਂ ਦੀ ਟਰੈੱਵਲ ਹਿਸਟਰੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਨ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਬੰਧੀ ਪ੍ਰਸ਼ਾਸਨ ਵਲੋਂ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮਦਦ ਲਈ ਜ਼ਮੀਨੀ ਪੱਧਰ 'ਤੇ ਕਾਰਜ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਵਲੋਂ ਵੀ ਅਨੇਕਾਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਦਿੱਲੀ ਸਰਕਾਰ ਦੇ ਪ੍ਰਬੰਧਾਂ 'ਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਹੀ ਸਿਹਤ ਸਹੂਲਤਾਂ 'ਤੇ ਸ਼ਲਾਘਾਯੋਗ ਕੰਮ ਕੀਤਾ ਸੀ, ਜਿਸ ਦਾ ਨਤੀਜਾ ਹੁਣ ਸਾਹਮਣੇ ਆ ਰਿਹਾ ਹੈ। ਮਾਨ ਨੇ ਕਿਹਾ ਕਿ ਦਿੱਲੀ ਵਿਚ ਨਾ ਤਾਂ ਡਾਕਟਰਾਂ ਨੂੰ ਕਿੱਟਾਂ ਦੀ ਘਾਟ ਆ ਰਹੀ ਹੈ ਅਤੇ ਨਾ ਹੀ ਵੈਂਟੀਲੇਟਰਾਂ ਦੀ ਕਮੀ ਹੈ। ਇਸ ਤੋਂ ਇਲਾਵਾ ਮਾਸਕ ਅਤੇ ਸੈਨੇਟਾਈਜ਼ਰ ਦੀ ਵੀ ਦਿੱਲੀ ਵਿਚ ਕਮੀ ਨਹੀਂ ਹੈ।
ਇਹ ਵੀ ਪੜ੍ਹੋ: ਮਹਿਲਕਲਾਂ ਵਿਖੇ ਕੋਰੋਨਾ ਪਾਜ਼ੀਟਿਵ ਔਰਤ ਦਾ ਹੋਇਆ ਅੰਤਿਮ ਸੰਸਕਾਰ