ਵਿਦਿਆਰਥੀਅਾਂ ਕਿਹਾ-ਕਾਲਜ ਪ੍ਰਬੰਧਕ ਕਰ ਰਹੇ ਨੇ ਪ੍ਰੇਸ਼ਾਨ

Sunday, Jul 29, 2018 - 03:40 AM (IST)

ਵਿਦਿਆਰਥੀਅਾਂ ਕਿਹਾ-ਕਾਲਜ ਪ੍ਰਬੰਧਕ ਕਰ ਰਹੇ ਨੇ ਪ੍ਰੇਸ਼ਾਨ

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ,  (ਪਵਨ, ਸੁਖਪਾਲ)-  ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਐੱਸ. ਸੀ. ਵਿਦਿਆਰਥੀਆਂ ਦੀ ਪੂਰੀ ਫੀਸ ਮੁਆਫ਼ ਤੇ ਸਮੁੱਚੇ ਵਿਦਿਆਰਥੀਆਂ ਦਾ ਪੀ. ਟੀ. ਏ. ਫੰਡ ਮੁਆਫ਼ ਕਰਵਾਉਣ ਲਈ ਰੋਸ ਰੈਲੀ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ।  ਇਸ ਸਮੇਂ ਵਿਦਿਆਰਥੀ ਆਗੂ ਧੀਰਜ ਕੁਮਾਰ ਨੇ ਕਿਹਾ ਕਿ ਕਾਲਜ ਦੇ ਪ੍ਰਬੰਧਕ ਵਿਦਿਆਰਥੀਅਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਦੌਰਾਨ ਸੁਖਮੰਦਰ ਕੌਰ, ਸਤਵੀਰ ਕੌਰ, ਰਮਨਦੀਪ ਕੌਰ, ਰਜਨੀ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਕੁਲਵਿੰਦਰ ਭਾਗਸਰ, ਜਗਮੀਤ ਸਿੰਘ ਅਤੇ ਅਸਤੀਸ਼ ਸਿੰਘ ਨੇ ਕਿਹਾ ਕਿ ਕਾਲਜ ’ਚ ਜ਼ਿਆਦਾ ਗਿਣਤੀ ਗਰੀਬ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਅਾਂ ਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਐੱਸ. ਡੀ. ਐੱਮ. ਰਾਜਪਾਲ ਸਿੰਘ, ਐੱਸ. ਸੀ. ਕਮਿਸ਼ਨਰ ਦੇ ਮੈਂਬਰ ਐਡਵੋਕੇਟ ਕਰਨਵੀਰ ਇੰਦੋਰਾ, ਜ਼ਿਲਾ ਭਲਾਈ ਅਫ਼ਸਰ ਅਤੇ ਕਾਲਜ ਦੀ ਮੈਨੇਜਮੈਂਟ ਨਾਲ 30 ਜੁਲਾਈ ਨੂੰ ਮੀਟਿੰਗ ਕੀਤੀ ਜਾਵੇਗੀ। 
 


Related News