ਅਹਿਮ ਖ਼ਬਰ : ਭਰੂਣ ਤਬਾਦਲਾ ਵਿਧੀ ਰਾਹੀਂ ਪੰਜਾਬ 'ਚ ਪਹਿਲੀ ਵਾਰ ਪੈਦਾ ਕੀਤੀ 'ਸਾਹੀਵਾਲ' ਨਸਲ ਦੀ ਵੱਛੀ

Tuesday, Jul 05, 2022 - 10:24 AM (IST)

ਅਹਿਮ ਖ਼ਬਰ : ਭਰੂਣ ਤਬਾਦਲਾ ਵਿਧੀ ਰਾਹੀਂ ਪੰਜਾਬ 'ਚ ਪਹਿਲੀ ਵਾਰ ਪੈਦਾ ਕੀਤੀ 'ਸਾਹੀਵਾਲ' ਨਸਲ ਦੀ ਵੱਛੀ

ਲੁਧਿਆਣਾ (ਸਲੂਜਾ) : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਨੇ ਇਕ ਹੋਰ ਅਹਿਮ ਪ੍ਰਾਪਤੀ ਦਰਜ ਕਰਦਿਆਂ ਮਸਨੂਈ ਗਰਭ ਧਾਰਣ ਅਤੇ ਭਰੂਣ ਤਬਾਦਲਾ ਤਕਨੀਕ ਰਾਹੀਂ ਗਊਆਂ ਦੀ ਦੇਸੀ ਨਸਲ ਸਾਹੀਵਾਲ ਦੀ ਵੱਛੀ ਪੈਦਾ ਕੀਤੀ ਹੈ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਰਨਰੀ ਯੂਨੀਵਰਸਿਟੀ ਨੇ ਭਰੂਣ ਤਬਾਦਲਾ ਵਿਧੀ ਦੇ ਵਿਗਿਆਨੀਆਂ ਡਾ. ਨਰਿੰਦਰ ਸਿੰਘ ਅਤੇ ਗੁਰਜੋਤ ਕੌਰ ਮਾਵੀ ਨੂੰ ਇਸ ਕਾਰਜ ਲਈ ਵਧਾਈ ਦਿੰਦਿਆਂ ਦੱਸਿਆ ਕਿ ਪੰਜਾਬ ’ਚ ਇਸ ਵਿਧੀ ਨਾਲ ਪੈਦਾ ਹੋਈ ਇਹ ਪਹਿਲੀ ਵੱਛੀ ਹੈ।

ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ 'ਚ ਸ਼ਾਮਲ ਨਵੇਂ ਮੰਤਰੀਆਂ ਨੂੰ ਕਿਹੜੇ-ਕਿਹੜੇ ਵਿਭਾਗ ਮਿਲਣਗੇ, ਜਲਦ ਹੀ ਹੋਵੇਗਾ ਐਲਾਨ

ਉਨ੍ਹਾਂ ਕਿਹਾ ਕਿ ਅਜੇ ਤੱਕ ਭਾਰਤ ਦੀਆਂ ਕੁੱਝ ਚੋਣਵੀਆਂ ਪ੍ਰਯੋਗਸ਼ਾਲਾਵਾਂ ਹੀ ਇਸ ਤਕਨੀਕ ਰਾਹੀਂ ਕੱਟੇ-ਵੱਛੇ ਪੈਦਾ ਕਰਨ ’ਚ ਸਫ਼ਲ ਹੋ ਸਕੀਆਂ ਹਨ, ਜਿਸ 'ਚ ਇਸ ਯੂਨੀਵਰਸਿਟੀ ਦਾ ਨਾਂ ਵੀ ਜੁੜ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਬਿਕਰਮ ਮਜੀਠੀਆ' ਨੂੰ ਹਾਈਕੋਰਟ ਦਾ ਵੱਡਾ ਝਟਕਾ, ਅਦਾਲਤ ਨੇ ਸੁਣਵਾਈ ਤੋਂ ਕੀਤਾ ਇਨਕਾਰ

ਸਬੰਧਿਤ ਕੇਸ ’ਚ ਉੱਤਮ ਕਿਸਮ ਦੀ 4000 ਕਿਲੋਗ੍ਰਾਮ ਤੋਂ ਵਧੇਰੇ ਦੁੱਧ ਦੇਣ ਵਾਲੀ ਸਾਹੀਵਾਲ ਗਾਂ ਦੇ ਆਂਡੇ ਲਏ ਗਏ ਸਨ ਅਤੇ ਇਨ੍ਹਾਂ ਤੋਂ ਉੱਤਮ ਕਿਸਮ ਦੇ ਸਾਹੀਵਾਲ ਨਸਲ ਦੇ ਸਾਨ੍ਹ ਦੇ ਵੀਰਜ ਨਾਲ ਇਨ-ਵਿਟਰੋ ਗਰਭ ਧਾਰਣ ਕਰਵਾਇਆ ਗਿਆ। ਤਿਆਰ ਹੋਏ ਭਰੂਣ, ਦੋਗਲੀ ਨਸਲ ਦੀਆਂ ਗਊਂਆਂ ਦੀ ਬੱਚੇਦਾਨੀ 'ਚ ਰੱਖੇ ਗਏ, ਜਿੱਥੋਂ 9 ਮਹੀਨੇ ਬਾਅਦ ਉੱਤਮ ਨਸਲ ਦੀ ਸਾਹੀਵਾਲ ਵੱਛੀ ਪ੍ਰਾਪਤ ਹੋਈ, ਜੋ ਕਿ ਪੂਰਨ ਸਿਹਤਮੰਦ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News