ਭਾਰਤ-ਪਾਕਿ ਸਰਹੱਦ ''ਤੇ ਹੋਣ ਵਾਲੀ ਰੀਟ੍ਰੀਟ ਦਾ ਸਮਾਂ ਬਦਲਿਆ
Friday, Apr 06, 2018 - 02:10 AM (IST)

ਫਾਜ਼ਿਲਕਾ (ਲੀਲਾਧਰ) - ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਮਹਾਵੀਰ (ਸਾਦਕੀ) ਚੌਕੀ 'ਤੇ ਭਾਰਤ-ਪਾਕਿ ਦੇ ਵਿਚਕਾਰ ਹਰ ਰੋਜ਼ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ. ਐੱਸ. ਐੱਫ. ਦੇ ਸੂਤਰਾਂ ਨੇ ਦੱਸਿਆ ਕਿ ਪਹਿਲਾਂ ਰੀਟ੍ਰੀਟ ਸੈਰੇਮਨੀ ਦਾ ਸਮਾਂ ਸ਼ਾਮ 5 ਵਜੇ ਸੀ ਪਰ ਹੁਣ ਮੌਸਮ ਵਿਚ ਆਏ ਬਦਲਾਅ ਕਾਰਨ ਇਸ ਦਾ ਸਮਾਂ ਬਦਲ ਕੇ ਸ਼ਾਮ ਸਾਢੇ 5 ਵਜੇ ਕਰ ਦਿੱਤਾ ਗਿਆ ਹੈ।