ਪੰਜਾਬ ਨੂੰ ਮਿਲੀ ਇਕ ਹੋਰ ਸਿਆਸੀ ਪਾਰਟੀ!

08/27/2016 6:18:54 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਨਵੀਆਂ ਪਾਰਟੀਆਂ ਦਾ ਸਿਆਸੀ ਮੈਦਾਨ ਵਿਚ ਆਉਣਾ ਵੀ ਸ਼ੁਰੂ ਹੋ ਗਿਆ ਹੈ। ਸ਼ਨੀਵਾਰ ਨੂੰ ਚੰਡੀਗੜ੍ਹ ''ਚ ''ਸਾਡੀ ਸੋਚ'' ਨਾਮਕ ਪਾਰਟੀ ਨੂੰ ਲਾਂਚ ਕੀਤਾ ਗਿਆ। ''ਸਾਡੀ ਸੋਚ'' ਪਾਰਟੀ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਇਸ ਪਾਰਟੀ ਦਾ ਮਕਸਦ ਪੰਜਾਬੀਆਂ ਦੇ ਚਿਹਰਿਆਂ ''ਤੇ ਰੌਣਕ ਲਿਆਉਣਾ ਹੈ।
ਪਾਰਟੀ ਪ੍ਰਧਾਨ ਦਾ ਕਹਿਣਾ ਹੈ ਕਿ ਉਹ ਬਾਕੀ ਪਾਰਟੀਆਂ ਤੋਂ ਆਏ ਆਗੂਆਂ ਨੂੰ ਜਾਂਚ ਤੋਂ ਬਾਅਦ ਹੀ ਪਾਰਟੀ ਵਿਚ ਸ਼ਾਮਲ ਕਰਨਗੇ। ਇੰਨਾ ਹੀ ਨਹੀਂ ਪਾਰਟੀ ਆਗੂ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ 117 ਸੀਟਾਂ ''ਤੇ ਚੋਣ ਲੜੇਗੀ।


Gurminder Singh

Content Editor

Related News