ਕੁੱਲ੍ਹੜ ਪਿੱਜ਼ਾ ਕੱਪਲ ਦੇ ਹੱਕ 'ਚ ਆਈ ਸਾਧਵੀ ਠਾਕੁਰ, ਪੱਗੜੀ ਪਹਿਨਣ ਨੂੰ ਲੈ ਕੇ ਛਿੜੇ ਵਿਵਾਦ 'ਤੇ ਕਹੀਆਂ ਇਹ ਗੱਲਾਂ

Monday, Oct 14, 2024 - 12:07 PM (IST)

ਕੁੱਲ੍ਹੜ ਪਿੱਜ਼ਾ ਕੱਪਲ ਦੇ ਹੱਕ 'ਚ ਆਈ ਸਾਧਵੀ ਠਾਕੁਰ, ਪੱਗੜੀ ਪਹਿਨਣ ਨੂੰ ਲੈ ਕੇ ਛਿੜੇ ਵਿਵਾਦ 'ਤੇ ਕਹੀਆਂ ਇਹ ਗੱਲਾਂ

ਜਲੰਧਰ (ਵੈੱਬ ਡੈਸਕ)- ਇਕ ਵਾਰ ਫਿਰ ਤੋਂ ਵਿਵਾਦਾਂ ਵਿਚ ਘਿਰੇ ਕੁੱਲ੍ਹੜ ਪਿੱਜ਼ਾ ਕੱਪਲ ਦੇ ਹੱਕ ਵਿਚ ਹੁਣ ਸਾਧਵੀ ਠਾਕੁਰ ਆ ਗਈ ਹੈ। ਦਸਤਾਰ ਸਜਾ ਕੇ ਵੀਡੀਓਜ਼ ਬਣਾਉਣ ਨੂੰ ਲੈ ਕੇ ਨਿਹੰਗ ਸਿੰਘਾਂ ਨਾਲ ਛਿੜੇ ਵਿਵਾਦ 'ਤੇ ਬੋਲਦੇ ਹੋਏ ਸਾਧਵੀ ਠਾਕੁਰ ਨੇ ਕਿਹਾ ਕਿ ਉਹ ਸਿੱਖਾਂ ਨੂੰ ਕਹਿਣਾ ਚਾਹੁੰਦੇ ਹਨ ਕਿ ਜੋ ਸਿੱਖ ਪੱਗੜੀ ਪਹਿਨ ਕੇ ਦਾਰੂ ਪੀਂਦੇ ਹਨ, ਉਨ੍ਹਾਂ ਨੂੰ ਵੀ ਬੰਦ ਕਰਵਾਉਣਾ ਚਾਹੀਦਾ ਹੈ। ਪੱਗੜੀ ਪਾ ਕੇ ਜੋ ਨੌਨਵੈੱਜ ਖਾਂਦੇ ਹਨ, ਉਨ੍ਹਾਂ 'ਤੇ ਵੀ ਪਾਬੰਦੀ ਹੋਣੀ ਚਾਹੀਦੀ ਹੈ। ਪੱਗੜੀ ਪਹਿਨ ਕੇ ਕੱਲਬ ਜਾਣਾ, ਅਸ਼ਲੀਲ ਡਾਂਸ ਕਰਨਾ ਵੀ ਬੰਦ ਕਰਵਾਉਣਾ ਚਾਹੀਦਾ ਹੈ। ਪੱਗ ਬੰਨ੍ਹ ਕੇ ਗਾਲਾਂ ਕੱਢਣ ਵਾਲਿਆਂ ਨੂੰ ਵੀ ਬੰਦ ਕਰਵਾਉਣਾ ਚਾਹੀਦਾ ਹੈ। 
ਉਨ੍ਹਾਂ ਕਿਹਾ ਕਿ ਸਿਰਫ਼ ਪੰਜਾਬ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਲੋਕ ਪਗੜੀ ਪਹਿਨ ਕੇ ਗਲਤ ਕੰਮ ਕਰਦੇ ਹਨ ਜੋਕਿ ਬੰਦ ਹੋਣੇ ਚਾਹੀਦੇ ਹਨ। ਕਲੱਬਾਂ ਵਿਚ ਪੱਗੜੀ ਪਹਿਨ ਕੇ ਜਾਣ ਵਾਲਿਆਂ ਦੀ ਐਂਟਰੀ ਬੰਦ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਇਕੱਲਾ ਕੁੱਲ੍ਹੜ ਪਿੱਜ਼ਾ ਵਾਲੇ ਹੀ ਨਹੀਂ ਸਗੋਂ ਇਹ ਜੋ ਅਸ਼ਲੀਲ ਸਿਸਟਮ ਚੱਲ ਰਿਹਾ ਹੈ, ਇਹ ਸਭ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਅਜਿਹਾ ਨਿਯਮ ਲਾਗੂ ਕਰਨਾ ਚਾਹੀਦਾ ਹੈ, ਸਿੱਖਾਂ ਤੋਂ ਇਲਾਵਾ ਕੋਈ ਹੋਰ ਪੱਗੜੀ ਨਾ ਬੰਨ੍ਹੇ। ਸਿੱਖਾਂ ਤੋਂ ਇਲਾਵਾ ਕੋਈ ਹੋਰ ਵਿਅਕਤੀ ਪੱਗੜੀ ਬੰਨ੍ਹਦਾ ਹੈ ਤਾਂ ਇਸ ਨੂੰ ਬੰਦ ਕਰਨਾ ਚਾਹੀਦਾ ਹੈ। ਸਿਰਫ਼ ਪੱਗੜੀ ਪਹਿਨਣ ਲਈ ਲਿਖਤੀ ਵਿਚ ਲੈ ਲੈਣਾ ਚਾਹੀਦਾ ਹੈ ਕਿ ਇਹ ਵਿਅਕਤੀ ਪੱਗੜੀ ਪਹਿਨ ਸਕਦਾ ਹੈ ਅਤੇ ਪੱਗੜੀ ਪਹਿਨਣ ਦੇ ਨਿਯਮ ਹਨ, ਸਿਰਫ਼ ਉਹੀ ਵਿਅਕਤੀ ਪੱਗੜੀ ਪਹਿਣਨ। ਸਿੱਖਾਂ ਤੋਂ ਇਲਾਵਾ ਕੋਈ ਹੋਰ ਵਿਅਕਤੀ ਪੱਗੜੀ ਨਹੀਂ ਪਾਉਣੀ ਚਾਹੀਦੀ। 

ਇਹ ਵੀ ਪੜ੍ਹੋ- ਮੁੜ ਵਿਵਾਦਾਂ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਲਾਈਵ ਹੋ ਕੇ ਨਿਹੰਗ ਸਿੰਘ ਨੇ ਫਿਰ ਦਿੱਤੀ ਧਮਕੀ

PunjabKesari

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅੱਗੇ ਅਰਜ਼ੀ ਲਾਉਣ ਦੀ ਸਹਿਜ ਅਰੋੜਾ ਨੇ ਕਹੀ ਗੱਲ 
ਜ਼ਿਕਰਯੋਗ ਹੈ ਕਿ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਇਕ ਵਾਰ ਫਿਰ ਤੋਂ ਵਿਵਾਦਾਂ ਵਿਚ ਘਿਰਦਾ ਨਜ਼ਰ ਆ ਰਿਹਾ ਹੈ। ਨਿਹੰਗ ਸਿੰਘਾਂ ਵੱਲੋਂ ਕੀਤੇ ਗਏ ਵਿਰੋਧ ਅਤੇ ਮਿਲੀ ਧਮਕੀ ਤੋਂ ਬਾਅਦ ਹੁਣ ਕੁੱਲ੍ਹੜ ਪਿੱਜ਼ਾ ਕੱਪਲ ਨੇ ਇਕ ਬਿਆਨ ਜਾਰੀ ਕੀਤਾ ਹੈ। ਕੱਪਲ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਜਾਣਗੇ ਅਤੇ ਆਪਣੀ ਅਰਜ਼ੀ ਲਾਉਣਗੇ।  ਸਹਿਜ ਅਰੋੜਾ ਨੇ ਲਾਈਵ ਹੋ ਕੇ ਕਿਹਾ ਕਿ ਮੈਂ ਸ੍ਰੀ ਦਰਬਾਰ ਸਾਹਿਬ ਪਹੁੰਚਣ ਤੋਂ ਬਾਅਦ ਮੈਂ ਪੁੱਛਾਂਗਾ ਕਿ ਕੀ ਮੈਂ ਦਸਤਾਰ (ਦਸਤਾਰ) ਸਜਾ ਸਕਦਾ ਹਾਂ ਜਾਂ ਨਹੀਂ ਪਰ ਜੇਕਰ ਮੈਂ ਗਲਤ ਹਾਂ ਤਾਂ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ। ਵੀਡੀਓ 'ਚ ਸਹਿਜ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਵੀ ਮੌਜੂਦ ਹਨ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਉਥੇ ਹੀ ਲਾਈਵ ਹੋ ਕੇ ਸਹਿਜ ਨੇ ਕਿਹਾ ਕਿ ਮੇਰੇ ਅਤੇ ਮੇਰੇ ਪਰਿਵਾਰ ਨਾਲ ਜਿੱਥੇ ਵੀ ਗਲਤ ਹੋ ਰਿਹਾ ਹੈ, ਸਾਡੇ ਵਿਚਾਰ ਸੁਣੇ ਜਾਣੇ ਚਾਹੀਦੇ ਹਨ। ਸਹਿਜ ਨੇ ਅੱਗੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਸਾਨੂੰ ਨਿਆਂ ਮਿਲੇਗਾ। ਕਿਉਂਕਿ ਸਾਡੀ ਸੰਸਥਾ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਰਾਰ ਦਿੰਦੀ ਹੈ। ਮੇਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਹੈ ਕਿ ਮੇਰੀ ਅਤੇ ਮੇਰੇ ਪਰਿਵਾਰ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਅਤੇ ਮੇਰੇ ਰੈਸਟੋਰੈਂਟ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਵੇ।

ਇਹ ਵੀ ਪੜ੍ਹੋ- ਜਲੰਧਰ 'ਚ ਬੱਸ ਤੇ ਸਕੂਟਰੀ ਦੀ ਹੋਈ ਭਿਆਨਕ ਟੱਕਰ, 2 ਲੋਕਾਂ ਦੀ ਦਰਦਨਾਕ ਮੌਤ

 

ਨਿਹੰਗ ਸਿੰਘ ਮਾਨ ਸਿੰਘ ਬਾਬਾ ਨੇ ਫਿਰ ਦਿੱਤੀ ਧਮਕੀ 
ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਮਾਨ ਸਿੰਘ ਬਾਬਾ (ਨਿਹੰਗ ਸਿੰਘ) ਨੇ ਫਿਰ ਨਵੀਂ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਮਾਨ ਸਿੰਘ ਨੇ ਕੁੱਲ੍ਹੜ ਪਿੱਜ਼ਾ ਕੱਪਲ ਧਮਕਾਉਂਦੇ ਹੋਏ ਕਿਹਾ ਹੈ ਕਿ ਉਹ ਕੱਲ੍ਹ ਯਾਨੀ ਕਿ ਸੋਮਵਾਰ ਨੂੰ ਫਿਰ ਤੋਂ ਉਨ੍ਹਾਂ ਦੇ ਰੈਸਟੋਰੈਂਟ ਦੇ ਬਾਹਰ ਪਹੁੰਚਣਗੇ। ਤੁਸੀਂ ਸਾਡੇ ਨਾਲ ਬੈਠ ਕੇ ਜੋ ਵੀ ਗੱਲ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਤੁਹਾਡੀ ਭਲਾਈ ਇਸ ਵਿਚ ਹੀ ਹੈ ਕਿ ਤੁਸੀਂ ਇਸ ਮਾਮਲੇ ਨੂੰ ਜ਼ਿਆਦਾ ਵੱਡਾ ਨਾ ਕਰੋ। ਮਾਨ ਸਿੰਘ ਨੇ ਕਿਹਾ ਕਿ ਮੈਂ ਤੁਹਾਡੇ ਛੋਟੇ ਭਰਾ ਵਾਂਗ ਸਹਿਜ ਅਰੋੜਾ ਨੂੰ ਸਮਝਾਵਾਂਣਗੇ ਕਿ ਜੋ ਸਾਡੀਆਂ ਮੰਗਾਂ ਹਨ, ਉਹ ਸਾਡੀਆਂ ਪੂਰੀਆਂ ਕਰੋ।  ਸਾਨੂੰ ਕੋਈ ਪੈਸੇ ਦਾ ਲਾਲਚ ਨਹੀਂ ਅਤੇ ਨਾ ਹੀ ਸਾਨੂੰ ਕੋਈ ਮਾਂ ਦਾ ਪੁੱਤ ਖ਼ਰੀਦ ਸਕਦਾ ਹੈ। ਮੈਨੂੰ ਸਾਰੀ ਜਾਣਕਾਰੀ ਮਿਲ ਚੁੱਕੀ ਹੈ ਕਿ ਕੁੱਲ੍ਹੜ ਪਿੱਜ਼ਾ ਕੱਪਲ ਵਾਲਿਆਂ ਨੇ ਬਹੁਤੇ ਲੋਕਾਂ ਨੂੰ ਪੈਸੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਮਾਝੇ ਵਾਲੇ ਹਾਂ ਅਤੇ ਪੈਸਿਆਂ ਨਾਲ ਵਿੱਕਣ ਵਾਲੇ ਨਹੀਂ ਹਾਂ। ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਬੁਲਾ ਲਿਆ ਜਾਵੇਗਾ। ਜਿਹੜੇ ਬਾਊਂਸਰ ਸਹਿਜ ਅਰੋੜਾ ਨੇ ਬੁਲਾਉਣੇ ਹਨ, ਉਹ ਬੁਲਾ ਲਵੇ। 

ਸਹਿਜ ਅਰੋੜਾ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਚ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲੋਂ ਸਜ਼ਾ ਲਾਉਣ ਸਬੰਧੀ ਕਹੀ ਗਈ ਗੱਲ 'ਤੇ ਬੋਲਦੇ ਹੋਏ ਨਿਹੰਗ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹੜੀ ਅਥਾਰਿਟੀ ਦਿੱਤੀ ਹੈ ਕਿ ਤੁਸੀਂ ਅਜਿਹੀਆਂ ਵੀਡੀਓਜ਼ ਬਣਾਓ ਅਤੇ ਸੋਸ਼ਲ ਮੀਡੀਆ 'ਤੇ ਅਪਲੋਡ ਕਰੋ। ਉਨ੍ਹਾਂ ਭੈਣ-ਭਰਾਵਾਂ ਵੱਲੋਂ ਸਾਥ ਦੇਣ ਨੂੰ ਲੈ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਹੜੇ ਭੈਣ-ਭਰਾਵਾਂ ਦੇ ਮੈਨੂੰ ਫੋਨ ਆਏ ਹਨ, ਉਨ੍ਹਾਂ ਦਾ ਬੇਹੱਦ ਧੰਨਵਾਦ ਹੈ। ਉਨ੍ਹਾਂ ਵੱਲੋਂ ਬੇਨਤੀ ਕਰਦੇ ਹੋਏ ਕਿਹਾ ਕਿ ਕੱਲ੍ਹ ਕੋਈ ਵੀ ਹੁੱਲੜਬਾਜ਼ੀ ਨਾ ਕੀਤੀ ਜਾਵੇ,ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਅਸੀਂ ਨਹੀਂ ਹੋਵਾਂਗੇ। 

ਇਹ ਵੀ ਪੜ੍ਹੋ- ਜਲੰਧਰ ’ਚ 18 ਅਕਤੂਬਰ ਨੂੰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਹੋਵੇਗੀ ਅਹਿਮ ਮੀਟਿੰਗ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News