ਜੰਗਲਾਤ ਵਿਭਾਗ ਦੀ ਟੀਮ ''ਤੇ ਹਮਲੇ ਸਬੰਧੀ ਧਰਮਸੋਤ ਦਾ ਵੱਡਾ ਐਲਾਨ

Wednesday, Jun 20, 2018 - 01:53 PM (IST)

ਜੰਗਲਾਤ ਵਿਭਾਗ ਦੀ ਟੀਮ ''ਤੇ ਹਮਲੇ ਸਬੰਧੀ ਧਰਮਸੋਤ ਦਾ ਵੱਡਾ ਐਲਾਨ

ਚੰਡੀਗੜ੍ਹ (ਮਨਮੋਹਨ) : ਜੰਗਲਾਤ ਅਤੇ ਸਮਾਜਿਕ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਮੋਹਾਲੀ ਦੇ ਪਿੰਡ ਸਿਊਂਕ 'ਚ ਰੇਤ ਮਾਫੀਆ ਦੇ ਹਮਲੇ ਦਾ ਸ਼ਿਕਾਰ ਹੋਏ ਜੰਗਲਾਤ ਕਰਮਚਾਰੀਆਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਸਾਧੂ ਸਿੰਘ ਧਰਮਸੋਤ ਨੇ ਇਸ ਹਮਲੇ ਦੌਰਾਨ ਜ਼ਖਮੀਂ ਹੋਏ ਕਰਮਚਾਰੀਆਂ ਨੂੰ 50-50 ਹਜ਼ਾਰ ਅਤੇ ਦੋਸ਼ੀਆਂ ਦਾ ਮੁਕਾਬਲਾ ਕਰਨ ਵਾਲੇ ਕਰਮਚਾਰੀਆਂ ਨੂੰ 21-21 ਹਜ਼ਾਰ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ। ਨਾਲ ਹੀ ਧਰਮਸੋਤ ਨੇ ਕਿਹਾ ਕਿ ਹੈ ਜ਼ਖਮੀਂ ਮੁਲਾਜ਼ਮਾਂ ਦੇ ਠੀਕ ਹੋ ਜਾਣ 'ਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇਗਾ। 
ਇਸ ਦੇ ਨਾਲ ਹੀ ਧਰਮਸੋਤ ਨੇ ਕਿਹਾ ਕਿ ਜੰਗਲਾਤ ਕਰਮਚਾਰੀਆਂ ਕੋਲ ਸਿਰਫ ਲਾਠੀਆਂ ਹੀ ਹੁੰਦੀਆਂ ਹਨ ਪਰ ਇਸ ਹਮਲੇ ਤੋਂ ਸਬਕ ਲੈਂਦਿਆਂ ਹੁਣ ਮੁਲਾਜ਼ਮਾਂ ਨੂੰ ਹਥਿਆਰਾਂ ਨਾਲ ਲੈਸ ਕੀਤਾ ਜਾਵੇਗਾ ਅਤੇ ਇਹ ਮਾਮਲਾ ਕੈਬਨਿਟ 'ਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਕਿਸੇ ਵੀ ਸੂਰਤ 'ਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਵੇਂ ਮੁਲਜ਼ਮ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜੇ ਹੋਏ ਹੋਣ, ਉਨ੍ਹਾਂ ਨੂੰ ਬਣਦੀ ਸਜ਼ਾ ਜ਼ਰੂਰ ਮਿਲੇਗੀ। 


Related News