ਮੈਂ ਵਾਅਦੇ ਪੂਰੇ ਕਰਨ ''ਚ ਅਸਫਲ ਰਿਹਾ ਤਾਂ ਅਗਲੀ ਵਿਧਾਨ ਸਭਾ ਚੋਣ ਨਹੀਂ ਲੜਾਂਗਾ : ਧਰਮਸੌਤ

Friday, Jul 31, 2020 - 05:27 PM (IST)

ਮੈਂ ਵਾਅਦੇ ਪੂਰੇ ਕਰਨ ''ਚ ਅਸਫਲ ਰਿਹਾ ਤਾਂ ਅਗਲੀ ਵਿਧਾਨ ਸਭਾ ਚੋਣ ਨਹੀਂ ਲੜਾਂਗਾ : ਧਰਮਸੌਤ

ਨਾਭਾ (ਜੈਨ) : ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਅੱਜ ਇਥੇ ਐਲਾਨ ਕੀਤਾ ਕਿ ਜੇਕਰ ਮੈਂ ਅਗਲੇ ਡੇਢ ਸਾਲ ਦੌਰਾਨ ਹਲਕੇ ਦੇ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਗਏ ਸਾਰੇ ਵਾਅਦੇ ਪੂਰੇ ਕਰਨ ਵਿਚ ਅਸਫਲ ਰਿਹਾ ਤਾਂ ਅਗਲੀ ਵਿਧਾਨ ਸਭਾ ਚੋਣ ਨਹੀਂ ਲੜਾਂਗਾ। ਧਰਮਸੌਤ ਨੇ ਇਹ ਵੀ ਕਿਹਾ ਕਿ ਜੋ ਕੰਮ ਮੈਂ ਪਿਛਲੇ 40 ਮਹੀਨੇ ਦੌਰਾਨ ਹਲਕੇ ਵਿਚ ਕਰਵਾਏ, ਉਹ ਸਾਲ 2017 ਤੋਂ ਪਹਿਲਾਂ 40 ਸਾਲਾਂ ਦੌਰਾਨ ਹੋਰ ਕਿਸੇ ਵੀ ਸਰਕਾਰ ਸਮੇਂ ਕਿਸੇ ਵੀ ਵਿਧਾਇਕ ਨੇ ਨਹੀਂ ਕਰਵਾਏ। ਜੇਕਰ ਮੇਰੇ ਤੋਂ ਵੱਧ ਕਿਸੇ ਨੇ ਕੰਮ ਕਰਵਾਇਆ ਹੋਵੇ ਤਾਂ ਮੈਂ ਅਸਤੀਫਾ ਦੇਣ ਲਈ ਤਿਆਰ ਹਾਂ। 

ਉਨ੍ਹਾਂ ਕਿਹਾ ਕਿ ਮੈਂ ਹਲਕੇ ਦੇ ਵਿਕਾਸ ਲਈ ਗੰਭੀਰ ਸੀ ਤੇ ਹਮੇਸ਼ਾ ਗੰਭੀਰ ਰਹਾਂਗਾ। ਮੈਂ ਇਥੇ ਆ ਕੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਸ਼ਹਿਰ ਨੂੰ ਸੁੰਦਰ ਬਣਾਵਾਂਗਾ, ਜਿਸ ਲਈ ਮੈਂ ਯਤਨਸ਼ੀਲ ਹਾਂ। ਇਹ ਸਭ ਕੁੱਝ ਕੈ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋ ਰਿਹਾ ਹੈ। ਮੇਰੇ ਤੋਂ ਪਹਿਲਾਂ ਇਥੇ ਵੀ ਵਿਧਾਇਕ ਜਾਂ ਸਰਕਾਰ ਨੇ ਇਸ ਹਲਕੇ ਦੀ ਸਾਰ ਨਹੀਂ ਲਈ ਸੀ।


author

Gurminder Singh

Content Editor

Related News