ਟੱਕਰ ਮਗਰੋਂ ਸਿਰ ਉੱਤੋਂ ਲੰਘ ਗਈ ਗੱਡੀ ; ਪ੍ਰਾਪਰਟੀ ਡੀਲਰ ਤੇ ਗਊਸ਼ਾਲਾ ਦੇ ਸਰਪ੍ਰਸਤ ਦੀ ਹੋਈ ਦਰਦਨਾਕ ਮੌਤ
Thursday, Jan 23, 2025 - 08:29 PM (IST)
ਲੌਂਗੋਵਾਲ (ਵਸ਼ਿਸਟ, ਵਿਜੇ)- ਪੰਜਾਬ 'ਚ ਇਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਦੁਖ਼ਦਾਈ ਜਾਣਕਾਰੀ ਪ੍ਰਾਪਤ ਹੋਈ ਹੈ, ਜਿੱਥੋਂ ਲੌਂਗੋਵਾਲ ਦੀ ਸਬ ਤਹਿਸੀਲ ਦੇ ਨੇੜੇ ਇਕ ਸੜਕ ਹਾਦਸੇ ਵਿਚ ਇਥੋਂ ਦੇ ਇਕ ਪ੍ਰਾਪਰਟੀ ਡੀਲਰ ਅਤੇ ਗਊਸ਼ਾਲਾ ਕਮੇਟੀ ਦੇ ਸਰਪ੍ਰਸਤ ਦੀ ਦਰਦਨਾਕ ਮੌਤ ਹੋ ਗਈ। ਇਹ ਮੰਦਭਾਗੀ ਘਟਨਾ ਰੋਡ 'ਤੇ ਖੜ੍ਹੀ ਗੱਡੀ ਦੀ ਤਾਕੀ ਖੁੱਲਣ ਕਾਰਨ ਵਾਪਰੀ।
ਜਾਣਕਾਰੀ ਅਨੁਸਾਰ ਸ਼੍ਰੀ ਰਾਧਾ ਕ੍ਰਿਸ਼ਨ ਗਊਸ਼ਾਲਾ ਕਮੇਟੀ ਦੇ ਸਰਪ੍ਰਸਤ ਅਤੇ ਇਥੋਂ ਦੇ ਪ੍ਰਾਪਰਟੀ ਡੀਲਰ ਕ੍ਰਿਸ਼ਨ ਚੰਦ ਲੰਬੂ ਮੋਟਰਸਾਈਕਲ 'ਤੇ ਤਹਿਸੀਲ ਵੱਲ ਜਾ ਰਿਹਾ ਸੀ। ਇਸ ਦੌਰਾਨ ਸਬ ਤਹਿਸੀਲ ਦੇ ਨੇੜੇ ਹੀ ਸੜਕ ਦੇ ਕਿਨਾਰੇ ਪਹਿਲਾਂ ਤੋਂ ਖੜ੍ਹੀ ਇਕ ਗੱਡੀ ਦੇ ਡਰਾਈਵਰ ਨੇ ਅਚਾਨਕ ਤਾਕੀ ਖੋਲ੍ਹ ਦਿੱਤੀ, ਜਿਸ ਕਾਰਨ ਭਿਆਨਕ ਮੋਟਰਸਾਈਕਲ ਸਵਾਰ ਕ੍ਰਿਸ਼ਨ ਚੰਦ ਦੀ ਗੱਡੀ ਨਾਲ ਭਿਆਨਕ ਟੱਕਰ ਹੋ ਗਈ ਤੇ ਉਹ ਸੜਕ ਦੇ ਵਿਚਕਾਰ ਜਾ ਡਿੱਗੇ।
ਇਹ ਵੀ ਪੜ੍ਹੋ- 'ਬਰਫ਼ੀ' ਦੇ ਪੀਸ ਨੇ ਫ਼ਸਾ'ਤਾ ਠੱਗ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼
ਇਸ ਮਗਰੋਂ ਬਸ ਸਟੈਂਡ ਵਾਲੇ ਪਾਸਿਓਂ ਆ ਰਹੀ ਇਕ ਦੁੱਧ ਵਾਲੀ ਗੱਡੀ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਗੰਭੀਰ ਹਾਲਤ ਵਿੱਚ ਕ੍ਰਿਸ਼ਨ ਚੰਦ ਨੂੰ ਪ੍ਰਾਈਵੇਟ ਹਸਪਤਾਲ ਵਿਚ ਲਿਜਾਇਆ ਗਿਆ, ਜਿਥੋਂ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਘਟਨਾ ਦੀ ਖ਼ਬਰ ਫੈਲਦਿਆਂ ਹੀ ਕਸਬੇ ਵਿਚ ਸੋਗ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਕ੍ਰਿਸ਼ਨ ਚੰਦ ਲੰਬੂ ਪਿਛਲੇ 15 ਸਾਲਾਂ ਤੋਂ ਗਊਸ਼ਾਲਾ ਦੀ ਜੀਅ-ਜਾਨ ਨਾਲ ਸੇਵਾ ਕਰਦੇ ਆ ਰਹੇ ਸਨ।
ਇਹ ਵੀ ਪੜ੍ਹੋ- ASI ਕੁੜੀ ਦੇ ਵਿਆਹ 'ਚ ਆਇਆ ਜਵਾਕੜਾ ਜਿਹਾ ਕਰ ਗਿਆ ਵੱਡਾ ਕਾਂਡ, ਸੁਣ ਕਿਸੇ ਨੂੰ ਵੀ ਨਾ ਹੋਇਆ ਯਕੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e