ਤਲਾਕਸ਼ੁਦਾ ਔਰਤ ਨਾਲ ਪਤੀ ਦੇ ਸੀ ਨਾਜਾਇਜ਼ ਸਬੰਧ, ਪਤਨੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

Wednesday, Apr 24, 2024 - 03:09 PM (IST)

ਤਲਾਕਸ਼ੁਦਾ ਔਰਤ ਨਾਲ ਪਤੀ ਦੇ ਸੀ ਨਾਜਾਇਜ਼ ਸਬੰਧ, ਪਤਨੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

ਲੁਧਿਆਣਾ (ਰਿਸ਼ੀ) : ਪ੍ਰਾਪਰਟੀ ਡੀਲਰ ਪਤੀ ਦੇ ਦਫ਼ਤਰ 'ਚ ਕੰਮ ਕਰਨ ਵਾਲੀ ਤਲਾਕਸ਼ੁਦਾ ਔਰਤ ਨਾਲ ਨਾਜਾਇਜ਼ ਸਬੰਧਾਂ ਦਾ ਪਤਾ ਲੱਗਣ 'ਤੇ ਪਤਨੀ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਇਸ ਮਾਮਲੇ 'ਚ ਥਾਣਾ ਦੁੱਗਰੀ ਦੀ ਪੁਲਸ ਨੇ ਵਿਆਹੁਤਾ ਦੇ ਪਿਤਾ ਦੇ ਬਿਆਨ 'ਤੇ ਧੀ ਦੇ ਪਤੀ, ਸੱਸ ਅਤੇ ਪਤੀ ਦੀ ਸਹੇਲੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਦੀ ਪਛਾਣ ਪਤੀ ਨਵਜੇਤ ਸਿੰਘ ਉਰਫ਼ ਗੋਲਡੀ, ਮਾਂ ਪਰਮਜੀਤ ਕੌਰ ਵਾਸੀ ਬਾਬਾ ਦੀਪ ਸਿਘ ਨਗਰ ਅਤੇ ਚਰਨਜੀਤ ਕੌਰ ਦੇ ਰੂਪ 'ਚ ਹੋਈ ਹੈ।

ਇਹ ਵੀ ਪੜ੍ਹੋ : ਮੈਡੀਕਲ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਜਾਰੀ ਕੀਤਾ ਗਿਆ ਸਰਕੂਲਰ

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸ਼ਾਮ ਸਿੰਘ ਵਾਸੀ ਫਰੀਦਕੋਟ ਨੇ ਦੱਸਿਆ ਕਿ ਉਸ ਦੀ ਧੀ ਦਲਬੀਰ ਕੌਰ ਦਾ ਵਿਆਹ ਉਕਤ ਦੋਸ਼ੀ ਨਵਤੇਜ ਸਿੰਘ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ 11 ਸਾਲ ਦਾ ਬੱਚਾ ਹੈ। ਉਸ ਦਾ ਪੱਖੋਵਾਲ ਰੋਡ 'ਤੇ ਪ੍ਰਾਪਰਟੀ ਦਾ ਕਾਰੋਬਾਰ ਹੈ। ਉਸ ਦੇ ਦਫ਼ਤਰ 'ਚ ਇਕ ਤਲਾਕਸ਼ੁਦਾ ਔਰਤ ਵੀ ਕੰਮ ਕਰਦੀ ਸੀ, ਜਿਸ ਨਾਲ ਉਸ ਦੇ ਨਾਜਾਇਜ਼ ਸਬੰਧ ਸਨ, ਜਿਸ ਤੋਂ ਦੁਖ਼ੀ ਹੋ ਕੇ ਉਨ੍ਹਾਂ ਦੀ ਧੀ ਨੇ ਖ਼ੌਫ਼ਨਾਕ ਕਦਮ ਚੁੱਕ ਲਿਆ।

ਇਹ ਵੀ ਪੜ੍ਹੋ : ਜਵਾਨ ਹੁੰਦੇ ਪੁੱਤ ਦੀ ਵੀ ਨਾ ਕੀਤੀ ਸ਼ਰਮ, ਸਭ ਹੱਦਾਂ ਟੱਪ Boyfriend ਨਾਲ ਭੱਜੀ, ਕਰਾ ਲਿਆ ਵਿਆਹ (ਵੀਡੀਓ)

ਉਨ੍ਹਾਂ ਦੱਸਿਆ ਕਿ ਬੀਤੀ 21 ਅਪ੍ਰੈਲ ਨੂੰ ਦੋਹਤੇ ਨੇ ਫੋਨ ਕਰਕੇ ਆਪਣੇ ਮਾਮਾ ਹਰਸਿਮਰਤ ਨੂੰ ਮਾਂ ਦੇ ਠੀਕ ਨਾ ਹੋਣ ਦੀ ਸੂਚਨਾ ਦਿੱਤੀ। ਜਦੋਂ ਉਨ੍ਹਾਂ ਦਾ ਬੇਟਾ ਡੀ. ਐੱਮ. ਸੀ. ਹਸਪਤਾਲ ਪੁੱਜਿਆ ਤਾਂ ਪਤਾ ਲੱਗਾ ਕੀ ਉਸ ਦੀ ਭੈਣ ਦਲਬੀਰ ਕੌਰ ਦੀ ਰਾਤ ਨੂੰ ਹੀ ਮੌਤ ਹੋ ਚੁੱਕੀ ਹੈ। ਉਸ ਦੀ ਧੀ ਨੇ ਉਕਤ ਦੋਸ਼ੀਆਂ ਤੋਂ ਤੰਗ ਆ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


author

Babita

Content Editor

Related News