ਅਕਾਲੀ ਦਲ ਦੀ ਵੈੱਬਸਾਈਟ ਨੇ ਸੁਖਬੀਰ ਨੂੰ ਬਣਾਇਆ 'ਰਾਸ਼ਟਰਪਤੀ', ਬਾਦਲ ਅਜੇ ਵੀ ਮੁੱਖ ਮੰਤਰੀ

Monday, Aug 21, 2017 - 08:25 PM (IST)

ਅਕਾਲੀ ਦਲ ਦੀ ਵੈੱਬਸਾਈਟ ਨੇ ਸੁਖਬੀਰ ਨੂੰ ਬਣਾਇਆ 'ਰਾਸ਼ਟਰਪਤੀ', ਬਾਦਲ ਅਜੇ ਵੀ ਮੁੱਖ ਮੰਤਰੀ

ਜਲੰਧਰ (ਰਮਨਦੀਪ ਸੋਢੀ) : ਖੁਦ ਨੂੰ ਹਾਈਟੈੱਕ ਕਹਿਣ ਵਾਲੀ ਅਕਾਲੀ ਦਲ ਪਾਰਟੀ ਦੀ ਵੈੱਬਸਾਈਟ 'ਤੇ ਇੱਕ ਹੈਰਾਨੀਜਨਕ ਗਲਤੀ ਸਾਹਮਣੇ ਆਈ ਹੈ। ਤਸਵੀਰਾਂ ਮੁਤਾਬਕ ਪਾਰਟੀ ਦੀ ਵੈੱਬਸਾਈਟ 'ਤੇ ਸਾਬਕਾ ਉਪ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਹੁਦਾ ਰਾਸ਼ਟਰਪਤੀ ਲਿਖਿਆ ਗਿਆ ਹੈ ਜਦਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਜੇ ਵੀ ਪੰਜਾਬ ਦਾ ਮੁੱਖ ਮੰਤਰੀ ਦੱਸਿਆ ਜਾ ਰਿਹਾ ਹੈ। ਇਥੇ ਹੀ ਬਸ ਨਹੀਂ ਅਕਾਲੀ ਦਲ ਨੇ ਆਪਣੀ ਵੈੱਬਸਾਈਟ 'ਤੇ ਆਪਣੇ ਵਿਧਾਇਕ ਦੀ ਗਿਣਤੀ ਵੀ 59 ਦੱਸੀ ਹੈ ਜਦਕਿ ਮੌਜੂਦਾ ਸਮੇਂ ਵਿਚ ਅਕਾਲੀ ਵਿਧਾਇਕਾਂ ਗਿਣਤੀ ਸਿਰਫ 18 ਹੈ।
ਅਕਾਲੀ ਦਲ ਦੀ ਵੈੱਬਸਾਈਟ 'ਤੇ ਸੁਖਬੀਰ ਰਾਸ਼ਟਰਪਤੀ ਕਿਵੇਂ ਦਰਸਾਇਆ ਗਿਆ ਜਾਂ ਇਹ ਗਲਤੀ ਕਿਵੇਂ ਹੋਈ ਇਸ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗ ਸਕਿਆ ਹੈ ਪਰ ਇੱਥੇ ਇੱਕ ਗੱਲ ਤਾਂ ਸਾਫ ਤੌਰ 'ਤੇ ਸਾਬਤ ਹੁੰਦੀ ਹੈ ਕਿ ਸੁਖਬੀਰ ਬਾਦਲ ਵੱਲੋਂ ਆਪਣੇ ਆਈ.ਟੀ.ਵਿੰਗ 'ਤੇ ਕੀਤੀ ਗਈ ਵੱਡੀ ਇਨਵੈਸਟਮੈਂਟ ਘਾਟੇ ਦਾ ਸੌਦਾ ਹੀ ਸਾਬਤ ਹੋਈ ਹੈ।


Related News