ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

Tuesday, Dec 10, 2024 - 04:23 AM (IST)

ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਲੁਧਿਆਣਾ (ਮੁੱਲਾਂਪੁਰੀ, ਕੰਵਲਜੀਤ, ਖੁੱਲਰ)- ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਵੱਲੋਂ ਆਪਣੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਲਿਸਟ ਜਾਰੀ ਕਰਦੇ ਉਨ੍ਹਾਂ ਕਿਹਾ ਕਿ ਜਲਦ ਹੀ ਅਗਲੀ ਲਿਸਟ ਜਾਰੀ ਕਰਦਿਆਂ ਬਾਕੀ ਟਿਕਟਾਂ ਦਾ ਐਲਾਨ ਵੀ ਕੀਤਾ ਜਾਵੇਗਾ।

ਜਾਣਕਾਰੀ ਦਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋ, ਰਣਜੀਤ ਸਿੰਘ ਢਿੱਲੋਂ ਅਤੇ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਪਾਰਟੀ ਦੇ ਸੀਨੀਅਰ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ ਨੂੰ ਵਾਰਡ ਨੰਬਰ 34, ਸੀਨੀਅਰ ਕੌਂਸਲਰ ਸਰਬਜੀਤ ਸਿੰਘ ਲਾਡੀ ਵਾਰਡ ਨੰਬਰ 6, ਸੀਨੀਅਰ ਕੌਂਸਲਰ ਰਖਵਿੰਦਰ ਸਿੰਘ ਗਾਬੜੀਆ ਵਾਰਡ ਨੰਬਰ 48 ਤੋਂ ਉਮੀਦਵਾਰ ਐਲਾਨ ਕਰਨ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਵਾਰਡ ਨੰਬਰ 49 ਤੋਂ ਭੁਪਿੰਦਰ ਕੌਰ ਕੋਛੜ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ।

ਇਹ ਵੀ ਪੜ੍ਹੋ- ਸ਼ਰਾਬ ਪੀਂਦਿਆਂ ਹੋਈ ਬਹਿਸ ਮਗਰੋਂ ਮਾਰ'ਤਾ ਬੰਦਾ, ਫ਼ਿਰ ਲਾਸ਼ ਨਾਲ ਵੀ ਕੀਤੀ ਅਜਿਹੀ ਕਰਤੂਤ...

ਇਸ ਤੋਂ ਇਲਾਵਾ ਵਾਰਡ ਨੰਬਰ 1 ਤੋਂ ਸ਼ਿਲਪਾ ਠਾਕੁਰ, ਵਾਰਡ ਨੰਬਰ 2 ਤੋਂ ਰਾਜਵੀਰ (ਰਤਨ ਵੜੈਚ), ਵਾਰਡ ਨੰਬਰ 3 ਤੋਂ ਹਰਜੀਤ ਕੌਰ ਜੱਜੀ, ਵਾਰਡ ਨੰਬਰ 7 ਤੋਂ ਰਜਨੀ ਬਾਲਾ, ਨੰਬਰ 8 ਤੋਂ ਅਨੂਪ ਘਈ, ਵਾਰਡ ਨੰਬਰ 11 ਤੋਂ ਵੰਦਨਾ ਧੀਰ, ਵਾਰਡ ਨੰਬਰ 13 ਤੋਂ ਕੁਲਵਿੰਦਰ ਕੌਰ ਮੁਲਤਾਨੀ, ਵਾਰਡ ਨੰਬਰ 14 ਤੋਂ ਜਸਵਿੰਦਰ ਕੌਰ, ਵਾਰਡ ਨੰਬਰ 16 ਤੋਂ ਬਲਵੀਰ ਸਿੰਘ, ਵਾਰਡ ਨੰਬਰ 18 ਤੋਂ ਜਸਦੀਪ ਸਿੰਘ ਕਾਉਂਕੇ, ਵਾਰਡ ਨੰਬਰ 20 ਤੋਂ ਚਤਰਵੀਰ ਸਿੰਘ (ਕਮਲ ਅਰੋੜਾ), ਵਾਰਡ ਨੰਬਰ 26 ਤੋਂ ਵਿਜਿੰਦਰ ਕੁਮਾਰ, ਵਾਰਡ ਨੰਬਰ 27 ਤੋਂ ਆਰਤੀ ਕੁਮਾਰੀ, ਵਾਰਡ ਨੰਬਰ 32 ਤੋਂ ਕ੍ਰਿਸ਼ਨ ਕੁਮਾਰ, ਵਾਰਡ ਨੰਬਰ 35 ਤੋਂ ਸਰਬਜੀਤ ਕੌਰ ਲੋਟੇ, ਵਾਰਡ ਨੰਬਰ 36 ਤੋਂ ਬੇਬੀ ਸਿੰਘ ਨੂੰ ਟਿਕਟ ਦਿੱਤੀ ਗਈ ਹੈ। 

ਇਸ ਤੋਂ ਬਾਅਦ ਵਾਰਡ ਨੰਬਰ 38 ਤੋਂ ਲਖਵੀਰ ਸਿੰਘ, ਵਾਰਡ ਨੰਬਰ 39 ਤੋਂ ਗੁਰਪ੍ਰੀਤ ਸਿੰਘ, ਵਾਰਡ ਨੰਬਰ 41 ਤੋਂ ਮਲਕੀਤ ਕੌਰ ਸੋਖੀ, ਵਾਰਡ ਨੰਬਰ ਨੰਬਰ 44 ਤੋਂ ਅਮਨਜੋਤ ਸਿੰਘ ਗੋਹਲਵੜੀਆ, ਵਾਰਡ ਨੰਬਰ 45 ਤੋਂ ਹਰਵਿੰਦਰ ਕੌਰ (ਰਾਜ ਟਰਾਂਸਪੋਰਟ), ਵਾਰਡ ਨੰਬਰ 54 ਤੋਂ ਰੂਪ ਕਮਲ,ਵਾਰਡ ਨੰਬਰ 55 ਤੋਂ ਸੁਖਲੀਨ ਕੌਰ ਗਰੇਵਾਲ, ਵਾਰਡ ਨੰਬਰ 56 ਤੋਂ ਕਮਲਜੀਤ ਸਿੰਘ ਮਠਾੜੂ , ਵਾਰਡ ਨੰਬਰ 57 ਤੋਂ ਪਰਨੀਤ ਸ਼ਰਮਾ ਵਾਰਡ ਨੰਬਰ 58 ਤੋਂ ਮਨਮੋਹਨ ਸਿੰਘ ਮਨੀ ਵਾਰਡ ਨੰਬਰ 66 ਤੋਂ ਮਨੀਸ਼ ਵਲੈਤ, ਵਾਰਡ ਨੰਬਰ 72 ਤੋਂ ਬਲਵਿੰਦਰ ਡੁਲਗਚ, ਵਾਰਡ ਨੰਬਰ 84 ਤੋਂ ਅਮਿਤ ਭਗਤ, ਵਾਰਡ ਨੰਬਰ 85 ਤੋਂ ਗੀਤੁ ਖਟਵਾਲ, ਵਾਰਡ ਨੰਬਰ 91 ਤੋਂ ਵੰਦਨਾ ਰਾਣੀ ਵਾਰਡ ਨੰਬਰ 92 ਤੋਂ ਜਗਜੀਤ ਸਿੰਘ ਅਰੋੜਾ, ਵਾਰਡ ਨੰਬਰ 93 ਤੋਂ ਨਰਿੰਦਰ ਕੌਰ ਨੂੰ ਪਾਰਟੀ ਨੇ ਟਿਕਟਾਂ ਦੇ ਕੇ ਨਿਵਾਜਿਆ ਗਿਆ।

ਇਹ ਵੀ ਪੜ੍ਹੋ- ਪੰਜਾਬੀਓ ਹੋ ਜਾਓ ਤਿਆਰ ! ਹੱਡ ਚੀਰ ਦੇਣਗੀਆਂ ਠੰਡੀਆਂ ਹਵਾਵਾਂ, IMD ਨੇ ਜਾਰੀ ਕਰ'ਤਾ Alert

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News