ਡੀ. ਸੀ. ਦਫਤਰ ਮੂਹਰੇ ਅਕਾਲੀਆਂ ਦਿੱਤਾ ਧਰਨਾ

Wednesday, Jun 27, 2018 - 06:14 AM (IST)

ਡੀ. ਸੀ. ਦਫਤਰ ਮੂਹਰੇ ਅਕਾਲੀਆਂ ਦਿੱਤਾ ਧਰਨਾ

ਤਰਨਤਾਰਨ,   (ਰਾਜੂ, ਬਲਵਿੰਦਰ ਕੌਰ/ਮਿਲਾਪ)-  ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਕਾਂਗਰਸ  ਦੀਆਂ ਲੋਕ ਮਾਰੂ ਨੀਤੀਆਂ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ, ਨਾਜਾਇਜ਼ ਮਾਈਨਿੰਗ, ਵਧ ਰਹੀ ਗੁੰਡਾਗਦਰੀ ਅਤੇ ਨਸ਼ਿਆਂ ਦੀ ਸਮੱਗਲਿੰਗ ਖਿਲਾਫ ਮੈਂਬਰ ਪਾਰਲੀਮੈਂਟ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਡੀ. ਸੀ ਦਫਤਰ ਤਰਨਤਾਰਨ ਮੂਹਰੇ ਸ਼ਾਂਤਮਈ ਧਰਨਾ ਦਿੱਤਾ ਗਿਆ। 
ਇਸ ਸਮੇਂ ਸੈਂਕਡ਼ਿਆਂ ਦੀ ਗਿਣਤੀ ’ਚ ਪੁੱਜੇ ਅਕਾਲੀ ਵਰਕਰਾਂ  ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਹਰ ਪਾਸਿਓਂ ਲੋਕਮਾਰੂ ਨੀਤੀਆਂ ਦੀ ਨਿਖੇਧੀ ਹੋ ਰਹੀ ਹੈ ਤੇ ਪੰਜਾਬੀਆਂ ਦੇ ਹਰੇਕ ਵਰਗ ’ਚ ਮਾਯੂਸੀ ਪਾਈ ਜਾ ਰਹੀ ਹੈ ਕਿਉਂਕਿ ਵਧ ਰਹੀ ਮਹਿੰਗਾਈ-ਬੇਰੋਜ਼ਗਾਰੀ, ਗੁੰਡਾਗਰਦੀ, ਦਿਨ-ਦਿਹਾਡ਼ੇ ਲੁੱਟਾਂ-ਖੋਹਾਂ ’ਚ  ਹੋ ਰਹੇ ਵਾਧੇ ਨਿੰਦਣਯੋਗ ਹਨ। ਇਸ ਮੌਕੇ ਪਾਰਟੀ ਆਗੂ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ, ਜਥੇ. ਬਲਵਿੰਦਰ ਸਿੰਘ ਵੇਈਂਪੁਈਂ, ਸਤਨਾਮ ਸਿੰਘ ਚੋਹਲਾ ਸਾਹਿਬ, ਯਾਦਵਿੰਦਰ ਸਿੰਘ ਮਾਣੋਚਾਹਲ, ਗੁਰਸੇਵਕ ਸਿੰਘ ਸ਼ੇਖ, ਓ. ਅੈੱਸ. ਡੀ. ਦਮਨਜੀਤ ਸਿੰਘ, ਪਾਰਟੀ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਸੰਧੂ ਸਾਬਕਾ ਵਿਧਾਇਕ ਤਰਨਤਾਰਨ, ਜਥੇ. ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਹਲਕਾ ਖਡੂਰ ਸਾਹਿਬ, ਜਥੇ. ਗੁਰਬਚਨ ਸਿੰਘ ਕਰਮੂੰਵਾਲਾ, ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਜਥੇ. ਦਲਬੀਰ ਸਿੰਘ ਜਹਾਂਗੀਰ ਮੈਂਬਰ ਵਰਕਿੰਗ ਕਮੇਟੀ, ਕੁਲਦੀਪ ਸਿੰਘ ਅੌਲਖ, ਮੈਂਬਰ ਵਰਕਿੰਗ ਕਮੇਟੀ, ਰਮਨਦੀਪ ਸਿੰਘ ਭਰੋਵਾਲ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਨਰਲ ਸੈਕਟਰੀ ਡਾ. ਜਗਤਾਰ ਸਿੰਘ ਵੇਈਂਪੁਈਂ, ਬਲਾਕ ਚੇਅਰਮੈਨ ਸਤਿੰਦਰਪਾਲ ਸਿੰਘ ਮੱਲਮੋਹਰੀ, ਸਾਬਕਾ ਡਿਪਟੀ ਕੁਲਦੀਪ ਸਿੰਘ, ਨੰਬਰਦਾਰ ਸਤਨਾਮ ਸਿੰਘ ਜਾਮਾਰਾਏ, ਜਥੇ. ਪ੍ਰਗਟ ਸਿੰਘ ਬਨਵਾਲੀਪੁਰ, ਸੰਮਤੀ ਮੈਂਬਰ ਸੁਖਜਿੰਦਰ ਸਿੰਘ ਲਾਡੀ ਖਡੂਰ ਸਾਹਿਬ  ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ਼ਾਂਤਮਈ ਧਰਨੇ ਦੌਰਾਨ ਡੀ. ਸੀ. ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ ਨੂੰ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ’ਚ ਮੰਗ ਪੱਤਰ ਦਿੱਤਾ ਗਿਆ।


Related News