ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਰਫ ਇਕ ਘੰਟੇ ਦੇ ਸੰਗਤ ਦਰਸ਼ਨ ''ਚ ਨਗਰ ਕਾਊਂਸਲ ਤਪਾ ਨੇ ਖਰਚੇ ਲੱਖਾਂ, ਹੁਣ ਖੁੱੱਲ੍ਹੀ ਪੋਲ

Monday, Sep 18, 2017 - 03:11 PM (IST)

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਰਫ ਇਕ ਘੰਟੇ ਦੇ ਸੰਗਤ ਦਰਸ਼ਨ ''ਚ ਨਗਰ ਕਾਊਂਸਲ ਤਪਾ ਨੇ ਖਰਚੇ ਲੱਖਾਂ, ਹੁਣ ਖੁੱੱਲ੍ਹੀ ਪੋਲ

ਤਪਾ ਮੰਡੀ (ਢੀਂਗਰਾ) — ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਕਿਵੇਂ ਟੈਕਸ ਭਰਨ ਵਾਲੇ ਲੋਕਾਂ ਦੇ ਪੈਸੇ ਦੀ ਲੁੱਟ ਕੀਤੀ ਇਸਦੀ ਉਦਾਹਰਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਪਾ ਮੰਡੀ ਵਿਖੇ ਕਰਾਏ ਗਏ 27-07-2016 ਦੇ ਸੰਗਤ ਦਰਸ਼ਨ ਦੌਰਾਨ ਨਗਰ ਕਾਊਂਸਲ ਤਪਾ ਵਲੋ ਖਰਚ ਕੀਤੀ ਰਕਮ ਤੋਂ ਮਿਲਦੀ ਹੈ । ਇਸ ਸੰਬਧੀ ਨਰਿੰਦਰ ਕੁਮਾਰ (ਬਿੱਟਾ) ਨੇ ਇਕ ਜਾਣਕਾਰੀ ਲੋਕ ਸੂਚਨਾ ਅਧਿਕਾਰ 2005 ਦੀ ਵਰਤੋਂ ਕਰਦਿਆਂ ਨਗਰ ਕਾਊਂਸਲ ਤੋ ਮੰਗੀ ਜਿਸ ਵਿਚ ਨਗਰ ਕਾਊਂਸਲ ਨੇ ਜਾਣਕਾਰੀ ਦਿੱਤੀ ਕਿ ਨਗਰ ਕਾਊਂਸਲ ਤਪਾ ਨੇ ਇਕਲੇ ਹੀ 27-07-2016 ਨੂੰ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਦੌਰਾਨ 1,99,340/ ਰੁਪਏ ਦੀ ਰਕਮ ਅਦਾ ਕੀਤੀ । ਆਰ.ਟੀ.ਆਈ 'ਚ ਦਿੱਤੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਇਕ ਨਾਮਵਰ ਟੈਂਟ ਹਾਉਸ ਨੂੰ 50ਟੈਂਟ, 80 ਪਰਦੇ, 150 ਮੈਟ, 20ਮੇਜ, 300 ਗੱਦਾ ਕੁਰਸੀਆਂ, 200 ਪਲਾਸਟਿਕ ਦੀਆਂ ਕੁਰਸੀਆਂ, 30 ਪਾਣੀ ਵਾਲੇ ਪੱਖੇ, 120 ਆਮ ਪੱਖੇ, 200 ਬਹਿਰਿਆ ਦੇ ਮੇਜ, 2 ਏ.ਸੀ. ਕਿਰਾਏ ਤੇ ਅਤੇ ਬਾਕੀ ਸਮਾਨ ਲਈ 1,55,000/  ਰੁਪਏ ਦੀ ਅਦਾਇਗੀ ਕੀਤੀ ਗਈ ਅਤੇ ਇਸੇ ਟੈਂਟ ਹਾਉਸ ਨੂੰ ਇਕ ਜਨਰੇਟਰ ਅਤੇ ਸਾਉਂਡ ਲਈ 16, 200/  ਰੁਪਏ ਦੀ ਅਦਾਇਗੀ ਕੀਤੀ ਗਈ । ਹੋਰ ਤਾਂ ਹੋਰ ਇਸ ਟੈਂਟ ਹਾਉਸ ਨੇ ਇਸ ਪ੍ਰੋਗਰਾਮ ਲਈ ਦੋ ਕੁਵਿੰਟੱਲ ਦੁੱਧ, 80 ਕਿੱਲੋ ਨਮਕੀਨ ਮੱਠੀਆ, ਖੰਡ ਚਾਹ ਅਤੇ ਹਲਵਾਈ ਲਈ ਨਗਰ ਕੌਸ਼ਲ ਤੋ 22,800 ਰੁਪਏ ਦੀ ਰਕਮ ਵਸੂਲ ਪਾਈ ਇਸ ਤਰ੍ਹਾਂ ਇਕ ਟੈਂਟ ਹਾਉਸ ਨੂੰ ਨਗਰ ਕਾਊਂਸਲ ਨੇ ਇਕਲੇ ਹੀ 1,94,000/ ਰੁਪਏ ਦੀ ਬਣਦੀ ਰਕਮ 'ਚੋਂ ਨਗਰ ਕਾਊਂਸਲ ਨੇ ਆਪਣੇ ਅਖਤਿਆਰ ਵਰਤਦੇ ਹੋਏ 7,000/  ਰੁਪਏ ਕੱਟਕੇ 1,87,000/  ਰੁਪਏ ਦੀ ਰਕਮ ਚੈਕ ਰਾਹੀਂ ਦੇ ਦਿੱਤੀ ਗਈ । ਇਸ ਤੋਂ ਇਲਾਵਾ ਸ਼ਹਿਰ ਦੇ ਇਕ ਕਰਿਆਣਾ ਸਟੋਰ ਤੋ ਖੰਡ, ਤੇਲ, ਆਟਾ, ਖਾਲੀ ਖਿਲਾਸ, ਚਾਹਪਤੀ, ਆਦਿ ਲਈ 12,340/  ਰੁਪਏ ਦੀ ਰਕਮ ਅਦਾ ਕੀਤੀ । 
ਹਮੇਸ਼ਾ ਹੀ ਫੰਡ ਨਾ ਹੋਣ ਦੀ ਗਲ ਕਹਿ ਕੇ ਸ਼ਹਿਰ ਦੇ ਵਿਕਾਸ ਤੋ ਪਿਛੇ ਹੱਟਦੀ ਨਗਰ ਕਾਊਂਸਲ ਨੇ ਮਾਤਰ ਇਕ ਘੰਟੇ ਦੀ ਸੰਗਤ ਦਰਸ਼ਨ ਲਈ ਇਨੀ ਵੱਡੀ ਰਕਮ ਜੋ ਕਰ ਦਾਤਾਵਾ ਵਲੋਂ ਨਗਰ ਕਾਊਂਸਲ ਨੂੰ ਅਦਾ ਕੀਤੀ ਜਾਂਦੀ ਹੈ , ਇਸ ਤਰ੍ਹਾਂ ਨਾਲ ਖਰਚ ਕਰਨਾ ਇਕ ਵੱਡਾ ਸਵਾਲ ਖੜਾ ਕਰਦੀ ਹੈ ਕਿਉਕਿ ਇਸ ਤਰ੍ਹਾਂ ਦੇ ਪ੍ਰੋਗਰਾਮਾ ਲਈ ਪੰਜਾਬ ਸਰਕਾਰ ਪਾਸ ਬਕਾਇਦਾ ਤੌਰ ਤੇ ਪ੍ਰੇਵਦਾਰੀ ਵਿਭਾਗ ਮੌਜੂਦ ਹੈ । ਟੈਂਟ ਹਾਉਸ ਵਲੋ ਖਾਣ ਪੀਣ ਦਾ ਸਮਾਨ ਇਸ ਮੌਕੇ ਮੁਹੱਈਆ ਕਰਵਾਉਣਾ ਵੀ ਵੱਡੇ ਸਵਾਲ ਖੜਾ ਕਰਦਾ ਹੈ ਕਿਉਕਿ ਇਸ ਤਰ੍ਹਾਂ ਦਾ ਖਾਣ ਪੀਣ ਦੇ ਸਮਾਨ ਲਈ ਸ਼ਹਿਰ ਵਿਚ ਬਹੁਤ ਸਾਰੀਆਂ ਦੁਕਾਨਾਂ ਹਨ ਅਤੇ ਟੈਂਟ ਹਾਉਸ ਪਾਸ ਇਸ ਤਰ੍ਹਾਂ ਦੇ ਸਮਾਨ ਦੀ ਕੋਈ ਵਿਵਸਥਾ ਵੀ ਨਹੀ ਹੈ । 
ਟੈਂਟ ਹਾਉਸ ਵਲੋਂ ਇਕ ਜਨਰੇਟਰ ਅਤੇ ਸਾਊਂਡ ਲਈ 16,200/  ਰੁਪਏ ਵਸੂਲ ਕਰਨਾ ਵੀ ਸ਼ੱਕੀ ਹੈ ਕਿਉਕਿ ਆਮ ਤੋਰ ਤੇ ਇਸੇ ਟੈਂਟ ਹਾਉਸ ਵਲੋ ਇਸੇ ਕੰਮ ਲਈ ਹੋਰ ਲੋਕਾ ਤੋ ਮਾਤਰ 4,000/  ਰੁਪਿਆ ਵਸੂਲ ਕੀਤੀ ਜਾਦਾ ਹੈ। ਇਸ ਤਰ੍ਹਾਂ ਇਕ ਛੋਟੇ ਜਿਹੇ ਟੈਂਟ ਲਈ 1,55,000/  ਰੁਪਿਆ ਵਸੂਲ ਕਰਨਾ ਵੀ ਸਾਰੇ ਰੇਟਾ ਨੂੰ ਛਿੱਕੇ ਟੰਗਦਾ ਹੈ। ਇਕ ਏ.ਸੀ. ਦਾ ਕਿਰਾਇਆ 5,000/  ਰੁਪਏ ਵੀ ਹਜ਼ਮ ਨਹੀ ਹੁੰਦਾ ਅਤੇ ਇਸਦਾ ਬਿੱਲ ਵੀ ਇਸੇ ਟੈਂਟ ਹਾਉਸ ਵਲੋ ਜਾਰੀ ਕੀਤੀ ਗਿਆ ਹੈ । 
ਇਸ ਸੰਬਧੀ ਆਰ.ਟੀ.ਆਈ ਕਾਰਕੁਨ ਨਰਿੰਦਰ ਕੁਮਾਰ (ਬਿੱਟਾ) ਨੇ ਕਿਹਾ ਕਿ ਇਕ ਆਮ ਫੰਕਸ਼ਨ ਕਰਨ ਲਈ ਵੀ ਜੇਕਰ ਟੈਂਟ ਹਾਉਸ ਤੋਂ ਕਿਰਾਏ ਤੇ ਲਿਆ ਜਾਵੇਗਾ ਤਾਂ ਉਸਦਾ ਕਿਰਾਇਆ ਨਗਰ ਕੌਸਲ ਤਪਾ ਵਲੋ ਅਦਾ ਕੀਤੇ ਕਿਰਾਏ ਤਂੋ ਮਾਤਰ ਅੱਧਾਂ ਹੀ ਹੋਵੇਗਾ।  ਉਹਨਾ ਕਿਹਾ ਕਿ ਇਨ੍ਹਾਂ ਬਿੱਲਾਂ ਦੀ ਅਦਾਇਗੀ ਸੰਬਧੀ ਜੇਕਰ ਇਮਾਨਦਾਰ ਅਫਸਰ ਤੋ ਜਾਂਚ ਕਰਵਾਈ ਜਾਵੇ ਅਤੇ ਮਾਰਕੀਟ ਵਿਚ ਇਨ੍ਹਾਂ ਚੀਜ਼ਾਂ ਦੀਆਂ ਕੀਮਤਾ ਇੱਕਠੀਆਂ ਕੀਤੀਆਂ ਜਾਣ ਤਾਂ ਇਨ੍ਹਾਂ ਬਿੱਲਾ ਦੀ ਅਦਾਇਗੀ ਕਰਨ ਵਾਲਿਆਂ ਵਲੋਂ ਕੀਤੀ ਮਿਲੀਭੁਗਤ ਆਪਣੇ ਆਪ ਸਾਹਮਣੇ ਆਵੇਗੀ ।  
ਜਦੋ ਇਸ ਸੰਬਧੀ ਨਗਰ ਕੌਸਲ ਤਪਾ ਦੇ ਕਾਰਜਕਾਰੀ ਅਧਿਕਾਰੀ ਸੁਖਦੀਪ ਸਿੰਘ ਕੰਬੋਜ ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਰੀਆਂ ਅਦਾਇਗੀ ਠੀਕ ਰੇਟ ਤੇ ਹੀ ਕੀਤੀਆਂ ਗਈਆ ਹਨ। ਇਹ ਪੁੱਛਣ ਤੇ ਕੀ ਇਸ ਸੰਧਬੀ ਕੋਈ ਟੈਂਡਰ ਜਾ ਕੁਟੈਸ਼ਨਾ ਮੰਗੀਆਂ ਗਈਆਂ ਸਨ ਤਾਂ ਉਨ੍ਹਾਂ ਇਸ ਗਲ ਤੋ ਇਨਕਾਰ ਕੀਤਾ ਕਿ ਇਸ ਸੰਬਧੀ ਕਿਸੇ ਤਰ੍ਹਾਂ ਦੋ ਕੋਈ ਟੈਂਡਰ ਜਾ ਕੁਟੈਸ਼ਨ ਦੀ ਮੰਗ ਨਹੀ ਕੀਤੀ ਗਈ ।
ਇਸੇ ਵਿਸ਼ੇ ਤੇ ਜਦੋ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਸਪਰੰਕ ਕੀਤਾ ਤਾਂ ਉਹਨਾ ਨੇ ਪੂਰਾ ਰਿਕਾਰਡ ਉਨ੍ਹਾਂ ਦੇ ਦਫਤਰ ਪਹੁੰਚਾਉਣ ਦੀ ਗੱਲ ਕਰਦੇ ਵਾਅਦਾ ਕੀਤਾ ਕਿ ਜੇਕਰ ਅਦਾਇਗੀ ਚਲਦੀ ਕੀਮਤ ਤੋਂ ਜਿਆਦਾ ਕੀਤੀ ਗਈ ਜਾ ਕਾਨੂੰਨ ਅਨੁਸਾਰ ਨਾ ਕੀਤੀ ਹੋਈ ਤਾਂ ਨਗਰ ਕਾਊਂਸਲ ਦੇ ਅਧਿਕਾਰੀਆਂ ਤੋ ਇਲਾਵਾ ਮਾਲ ਸਪਲਾਈ ਕਰਨ ਵਾਲਿਆਂ ਫਰਮਾ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਜਿਸ ਵਿਚ ਪੁਲਸ ਕੇਸ ਦਰਜ ਕਰਵਾਉਣਾ ਸ਼ਾਮਲ ਹੈ ।


Related News