ਵਿਕਾਸ ਪੈਕੇਜ ਸੰਬੰਧੀ ਅਕਾਲੀ-ਭਾਜਪਾ ਦੇ ਦੋਸ਼ਾਂ ''ਤੇ ਕਾਂਗਰਸ ਦਾ ਪਲਟਵਾਰ

Tuesday, Sep 12, 2017 - 11:12 AM (IST)

ਵਿਕਾਸ ਪੈਕੇਜ ਸੰਬੰਧੀ ਅਕਾਲੀ-ਭਾਜਪਾ ਦੇ ਦੋਸ਼ਾਂ ''ਤੇ ਕਾਂਗਰਸ ਦਾ ਪਲਟਵਾਰ

ਲੁਧਿਆਣਾ (ਹਿਤੇਸ਼) — ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ 6 ਸਤੰਬਰ ਨੂੰ ਮੁੱਖ ਮੰਤਰੀ ਦੀ ਜਗ੍ਹਾ ਲੁਧਿਆਣਾ ਆ ਕੇ ਜੋ ਵਿਕਾਸ ਸੰਬੰਧੀ ਪ੍ਰਾਜੈਕਟਾਂ ਲਈ 3568 ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਸੀ। ਉਸ 'ਤੇ ਸਵਾਲ ਖੜੇ ਕਰਦੇ ਹੋਏ ਅਕਾਲੀ-ਭਾਜਪਾ ਵਲੋਂ ਲਗਾਏ ਦੋਸ਼ਾਂ 'ਤੇ ਕਾਂਗਰਸ ਨੇ ਪਲਟਵਾਰ ਕੀਤਾ ਹੈ। ਜਿਸ ਦੇ ਤਹਿਤ ਪਿਛਲੀ ਸਰਕਾਰ ਖਾਸ ਕਰ ਕੇ ਮੇਅਰ ਹਰਚਰਣ ਸਿੰਘ ਗੋਹਲਵੜਿਆ 'ਤੇ ਤਿੱਖੇ ਹਮਲੇ ਕੀਤੇ ਗਏ।
ਸੰਸਦ ਰਵਨੀਤ ਬਿੱਟੂ ਨੇ ਕਿਹਾ ਕਿ ਵਿਕਾਸ ਪ੍ਰਾਜੈਕਟਾਂ ਦੇ ਐਲਾਨ 'ਤੇ ਸਵਾਲ ਖੜੇ ਕਰਨ ਵਾਲੇ ਅਕਾਲੀ-ਭਾਜਪਾ ਦੇ ਲੋਕ ਪਹਿਲਾਂ ਸੁਖਬੀਰ ਬਾਦਲ ਵਲੋਂ ਲੁਧਿਆਣਾ ਦੇ ਲੋਕਾਂ ਦੇ ਨਾਲ ਕੀਤੇ ਮੈਟ੍ਰੋ ਤੇ ਮੋਨੋ ਰੇਲ ਚਲਾਉਣ ਦੇ ਵਾਅਦਿਆਂ ਦਾ ਹਿਸਾਬ ਦੇਣ। ਜੋ ਸਿਟੀ ਬੱਸਾਂ ਵੀ ਠੀਕ ਨਾਲ ਨਹੀਂ ਚਲਾ ਪਾਇਆ। ਇਥੋਂ ਤਕ ਕਿ ਸਮਾਰਟ ਸਿਟੀ ਤੇ ਅਮਰੂਤ ਦੇ ਤਹਿਤ ਕੇਂਦਰ ਤੋਂ ਆਏ ਪੈਸੇ ਨੂੰ ਲੁਧਿਆਣਾ ਦੇ ਲੋਕਾਂ ਦੀ ਸੁਵਿਧਾ 'ਤੇ ਖਰਚ ਕਰਨ ਦੀ ਜਗ੍ਹਾ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ । ਵਿਧਾਇਕ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਹ ਸਭ ਮੇਅਰ ਆਪਣੀਆਂ ਨਾਕਾਮਿਆਂ ਲੁਕਾਉਣ ਲਈ ਕਰ ਰਹੇ ਹਨ। ਜਦ ਕਿ ਮੇਅਰ ਨੂੰ ਪਹਿਲਾਂ ਆਪਣੇ ਦਫਤਰ ਦਾ ਹਿਸਾਬ ਦੇਣਾ ਚਾਹੀਦਾ ਕਿ ਉਨ੍ਹਾਂ ਨੇ ਸ਼ਹਿਰ ਲਈ ਕੀ ਕੀਤਾ। ਅਸਲੀਅਤ ਤਾਂ ਇਹ ਹੈ ਕਿ ਮੇਅਰ ਦੀ ਵਜ੍ਹਾ ਨਾਲ ਵਿਕਾਸ ਦੇ ਮਾਮਲੇ 'ਚ ਲੁਧਿਆਣਾ ਕਾਫੀ ਪਿੱਛੜ ਗਿਆ ਹੈ ਕਿਉਂਕਿ ਮੇਅਰ ਨੇ ਕਈ ਯੋਜਨਾਵਾਂ 'ਚ ਰੋੜੇ ਅਟਕਾ ਉਨ੍ਹਾਂ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ।
ਵਿਧਾਇਕ ਸੰਜੈ ਤਲਵਾੜ ਨੇ ਕਿਹਾ ਕਿ ਜੋ ਅਕਾਲੀ-ਭਾਜਪਾ ਦੇ ਲੋਕ ਆਪਣੇ ਸਮੇਂ 'ਚ ਯੋਜਨਾਵਾਂ ਬਨਾਉਣ ਦੀ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਉਨ੍ਹਾਂ ਯੋਜਨਾਵਾਂ 'ਤੇ ਕੀਤੇ ਕੰਮ ਦਾ ਬਿਊਰਾ ਵੀ ਦੇਣਾ ਚਾਹੀਦਾ। ਅਸਲੀਅਤ ਇਹ ਹੈ ਕਿ ਅਕਾਲੀ-ਭਾਜਪਾ ਦੇ ਸਮੇਂ ਪ੍ਰਾਜੈਕਟਾਂ ਦੇ ਲਈ ਪੈਸਾ ਨਹੀਂ ਦਿੱਤਾ ਗਿਆ। ਤਲਵਾੜ ਨੇ ਕਿਹਾ ਕਿ ਕਾਂਗਰਸ ਨੇ ਜੋ ਨੀਂਹ ਪੱਥਰ ਰੱਖੇ ਹਨ ਜਾਂ ਐਲਾਨ ਕੀਤਾ ਹੈ, ਉਨ੍ਹਾਂ 'ਤੇ ਸਵਾਲ ਤਦ ਚੁੱਕੇ ਜਾ ਸਕਦੇ ਹਨ, ਜੇਕਰ ਉਹ ਪੂਰੀ ਨਾ ਹੋਵੇ।


Related News