ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ''ਚ ਚੋਰੀ

Monday, Mar 12, 2018 - 02:16 PM (IST)

ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ''ਚ ਚੋਰੀ

ਅੰਮ੍ਰਿਤਸਰ (ਸੂਰੀ) - ਸ਼੍ਰੋਮਣੀ ਅਕਾਲੀ ਦਲ ਦੇ ਦਫਤਰ 'ਚ ਚੋਰੀ ਹੋਣ ਦੀ ਖਬਰ ਮਿਲੀ ਹੈ। ਦਫਤਰ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਥਾਣਾ ਬੀ-ਡਵੀਜ਼ਨ ਵਿਖੇ ਥਾਣਾ ਮੁਖੀ ਨੂੰ ਦਿੱਤੇ ਲਿਖਤੀ ਬਿਆਨ 'ਚ ਦੱਸਿਆ ਕਿ ਮੈਂ ਸਵੇਰੇ 11 ਵਜੇ ਦਫਤਰੀ ਕੰਮ ਲਈ ਆਫਿਸ ਨੇੜੇ 'ਪੱਥਰਾਂ ਦਾ ਪਾਰਕ' ਵਿਖੇ ਆਇਆ ਤਾਂ ਦੇਖਿਆ ਕਿ ਆਫਿਸ ਦੇ ਬਾਹਰੀ ਤੇ ਅੰਦਰੂਨੀ ਗੇਟ ਦੇ ਤਾਲੇ ਟੁੱਟੇ ਹੋਏ ਸਨ ਤੇ ਦਫਤਰ 'ਚੋਂ ਇਕ ਕੰਪਿਊਟਰ ਸੈੱਟ ਤੇ 2 ਸੀ. ਸੀ. ਟੀ. ਵੀ ਕੈਮਰੇ ਚੋਰੀ ਹੋ ਚੁੱਕੇ ਸਨ। ਜਿਸ ਤਰ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਤੋਂ ਪਤਾ ਲੱਗਦਾ ਹੈ ਕਿ ਇਹ ਘਟਨਾ ਪੂਰੀ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ।
ਇਸ ਘਟਨਾ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਕਤ ਦਫਤਰ 'ਚੋਂ ਮਾਝਾ ਤੇ ਦੋਆਬਾ ਖੇਤਰ 'ਚ ਕੀਤੀਆਂ ਜਾ ਰਹੀਆਂ ਅਹਿਮ ਸਿਆਸੀ ਸਰਗਰਮੀਆਂ ਦੇ ਦਸਤਾਵੇਜ਼ ਚੋਰੀ ਕੀਤੇ ਗਏ ਹਨ। ਰਿਕਾਰਡ ਨੂੰ ਆਨਲਾਈਨ ਸੁਰੱਖਿਅਤ ਰੱਖਣ ਲਈ ਸੀ. ਪੀ. ਯੂ. ਤੇ ਹਾਰਡ ਡਿਸਕਾਂ ਵੀ ਚੋਰੀ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਪਾਰਟੀ ਦੀਆਂ ਅੰਦਰੂਨੀ ਜਾਣਕਾਰੀਆਂ ਮੌਜੂਦ ਸਨ। ਦਫਤਰ 'ਚ ਮੌਜੂਦ ਸੁਰੱਖਿਆ ਕੈਮਰਿਆਂ ਨੂੰ ਡੀ. ਬੀ. ਆਰ. ਸਮੇਤ ਚੋਰੀ ਕੀਤਾ ਗਿਆ ਪਰ ਸੁਰੱਖਿਆ ਦੇ ਮੱਦੇਨਜ਼ਰ ਕੈਮਰਿਆਂ ਨੂੰ 2 ਡੀ. ਬੀ. ਆਰ. ਨਾਲ ਜੋੜਿਆ ਗਿਆ ਸੀ, ਜਿਨ੍ਹਾਂ 'ਚੋਂ ਇਕ ਨੂੰ ਚੋਰੀ ਕਰਨ 'ਚ ਉਕਤ ਚੋਰ ਸਫਲ ਰਹੇ ਪਰ ਗੁਪਤ ਥਾਂ ਰੱਖੇ ਹੋਏ ਦੂਜੇ ਡੀ. ਬੀ. ਆਰ. 'ਚੋਂ ਉਕਤ ਘਟਨਾ ਦੀ ਫੁਟੇਜ ਮਿਲ ਗਈ ਹੈ। ਨਵਦੀਪ ਸਿੰਘ ਤੇ ਹੋਰ ਪਾਰਟੀ ਵਰਕਰਾਂ ਨੇ ਪੁਲਸ ਤੋਂ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।


Related News