ਬੇਅਦਬੀ ਮਾਮਲੇ ’ਤੇ ਨਵਜੋਤ ਸਿੱਧੂ ਦਾ ‘12ਵਾਂ’ ਟਵੀਟ, ਫਿਰ ਕੀਤਾ ਵੱਡਾ ਧਮਾਕਾ

Monday, Apr 26, 2021 - 09:53 PM (IST)

ਚੰਡੀਗੜ੍ਹ : ਬੇਅਦਬੀ ਗੋਲ਼ੀ ਕਾਂਡ ਮਾਮਲੇ ’ਤੇ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਟਵਿੱਟਰ ’ਤੇ ਲਗਾਤਾਰ ਆਪਣੀ ਹੀ ਸਰਕਾਰ ਖ਼ਿਲਾਫ਼ ਬੋਲ ਰਹੇ ਨਵਜੋਤ ਸਿੱਧੂ ਨੇ ਅੱਜ ਫਿਰ ਟਵੀਟ ਕਰਕੇ ਸਿਆਸੀ ਨਿਸ਼ਾਨੇ ਸਾਧੇ ਹਨ। 13 ਤਾਰੀਖ਼ ਤੋਂ ਬਾਅਦ ਬੇਅਦਬੀ ਮਾਮਲੇ ’ਤੇ ਸਿੱਧੂ ਲਗਾਤਾਰ ਟਵੀਟ ਕਰਕੇ ਜਿੱਥੇ ਕੈਪਟਨ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਰਹੇ ਹਨ, ਉਥੇ ਬਾਦਲਾਂ ਖ਼ਿਲਾਫ਼ ਵੀ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੇ ਹਨ। ਅੱਜ ਕੀਤੇ ਟਵੀਟ ਵਿਚ ਸਿੱਧੂ ਨੇ ਆਖਿਆ ਕਿ ਸਾਡੇ ਸਾਹਮਣੇ ਦੋ ਵਿਕਲਪ ਹਨ ਜਾਂ ਤਾਂ ਅਸੀਂ ਹਾਈਕੋਰਟ ਦਾ ਹੁਕਮ ਮੰਨ ਲਈਏ ਜਾਂ ਫਿਰ ਇਸ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ’ਚ ਅਪੀਲ ਕਰੀਏ ਪਰ ਸਮੱਸਿਆ ਫਿਰ ਉਹੀ ਹੈ  “ਨੀਅਤ ਅਤੇ ਜਾਣ-ਬੁੱਝ ਕੇ ਦੇਰੀ।” ਗੱਲ ਹੋਰ ਸਿਟ (SIT) ਬਨਾਉਣ ਦੀ ਨਹੀਂ। ਸਵਾਲ ਇਹ ਹੈ ਕਿ ਪਿਛਲੇ 6 ਸਾਲਾਂ ਵਿਚ ਬਣੀਆਂ ਸਾਰੀਆਂ ਸਿੱਟਾਂ (SITs) ਦੀ ਪ੍ਰਾਪਤੀ ਕੀ ਹੈ ?

ਇਹ ਵੀ ਪੜ੍ਹੋ : ਕੋਰੋਨਾ ਦੀ ਔਖੀ ਘੜੀ ’ਚ ‘ਖਾਲਸਾ ਏਡ’ ਵਾਲੇ ਰਵੀ ਸਿੰਘ ਦੀ ਪੰਜਾਬ ਸਰਕਾਰ ਨੂੰ ਵੱਡੀ ਪੇਸ਼ਕਸ਼

PunjabKesari

ਸਿੱਧੂ ਨੇ ਅੱਗੇ ਕਿਹਾ ਕਿ ‘ਇਤਿਹਾਸ ਗਵਾਹ ਹੈ ਕਿ ਇੱਕੋ ਏਜੰਸੀ ਤੋਂ ਦੋਬਾਰਾ ਜਾਂਚ ਕਰਵਾਉਣ ਨਾਲ ਕੇਸ ਕਮਜ਼ੋਰ ਹੁੰਦਾ ਹੈ, ਨਾਲ ਹੀ ਦੋਸ਼ੀ ਨੂੰ ਚੌਕੰਨਾ ਹੋਣ ਅਤੇ ਬਚਣ ਦਾ ਦੂਸਰਾ ਮੌਕਾ ਮਿਲਦਾ ਹੈ, ਫਿਰ ਵੀ ਜੇ ਸਰਕਾਰ ਫ਼ੈਸਲਾ ਲੈਂਦੀ ਹੈ ਤਾਂ ਨਿਰਪੱਖ ਅਤੇ ਸੀਮਿਤ ਸਮੇਂ ਵਿਚ ਜਾਂਚ ਕਰਵਾਉਣਾ ਨਿਸ਼ਚਤ ਕਰੇ ਅਤੇ ਇਸ ਲਈ ਫਾਸਟ-ਟ੍ਰੈਕ ਅਦਾਲਤ ਸਥਾਪਤ ਹੋਵੇ ਜਿੱਥੇ ਰੋਜ਼ ਦੀ ਰੋਜ਼ ਸੁਣਵਾਈ ਹੋਵੇ।’

ਇਹ ਵੀ ਪੜ੍ਹੋ : ਐੱਸ. ਆਈ. ਟੀ. ’ਤੇ ਆਏ ਹਾਈਕੋਰਟ ਦੇ ਫ਼ੈਸਲੇ ’ਤੇ ਸਿੱਧੂ ਨੇ ਤੋੜੀ ਚੁੱਪ, ਬਾਦਲਾਂ ਵਿਰੁੱਧ ਆਖੀ ਵੱਡੀ ਗੱਲ

PunjabKesari

ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਸਭ ਤੋਂ ਮਹੱਤਵਪੂਰਨ ਮੁੱਦੇ ਨੂੰ ਪਹਿਲੇ ਦਿਨ ਤੋਂ ਅਹਿਮੀਅਤ ਦੇਣੀ ਬਣਦੀ ਸੀ। ਪੰਜਾਬ ਦੇ ਲੋਕਾਂ ਪ੍ਰਤੀ ਸਰਕਾਰ ਦੀ ਜਵਾਬਦੇਹੀ ਅਤੇ ਪਾਰਦਰਸ਼ਤਾ ਸਾਬਤ ਕਰਨ ਦਾ ਇਕੋ ਰਾਹ ਹੁਣ ਬਿਨਾਂ ਦੇਰੀ ਕੀਤਿਆਂ ਭਾਰਤ ਦੇ ਬੇਹਤਰੀਨ ਵਕੀਲਾਂ ਦੀ ਟੀਮ ਨੂੰ ਨਾਲ ਲੈ ਕੇ ਚੱਲਣਾ ਹੈ। ਨਹੀਂ ਤਾਂ ਇਹ ਸਾਨੂੰ ਕਦੇ ਨਾ ਪੂਰੇ ਹੋਣ ਵਾਲੇ ਘਾਟੇ ਵੱਲ ਲੈ ਜਾਵੇਗਾ।

ਇਹ ਵੀ ਪੜ੍ਹੋ : ਹਾਈਕੋਰਟ ਦੀ ਰਿਪੋਰਟ ਤੋਂ ਬਾਅਦ ਅਕਾਲੀ ਦਲ ਨੇ ਖੋਲ੍ਹਿਆ ਮੋਰਚਾ, ਕੈਪਟਨ, ‘ਆਪ’ ਤੇ ਕੁੰਵਰ ਪ੍ਰਤਾਪ ’ਤੇ ਲਗਾਏ ਦੋਸ਼

PunjabKesari

14 ਦਿਨਾਂ ’ਚ ਸਿੱਧੂ ਦਾ 12ਵਾਂ ਟਵੀਟ
ਇਥੇ ਇਹ ਦੱਸਣਯੋਗ ਹੈ ਕਿ 9 ਅਪ੍ਰੈਲ ਨੂੰ ਹਾਈਕੋਰਟ ਨੇ ਕੋਟਕਪੂਰਾ ਗੋਲ਼ੀਕਾਂਡ ਮਾਮਲੇ ਦੀ ਜਾਂਚ ਕਰਨ ਵਾਲੀ ਐੱਸ. ਆਈ. ਟੀ. ਨੂੰ ਖਾਰਜ ਕਰਨ ਦੇ ਹੁਕਮ ਸੁਣਾਏ ਸਨ। 13 ਤਾਰੀਖ ਨੂੰ ਐੱਸ. ਆਈ. ਟੀ. ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਸਤੀਫ਼ਾ ਦਿੱਤਾ ਅਤੇ 13 ਤਾਰੀਖ਼ ਨੂੰ ਹੀ ਨਵਜੋਤ ਸਿੱਧੂ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੇ ਅਤੇ ਬੇਅਦਬੀ ਖ਼ਿਲਾਫ਼ ਐਲਾਨ-ਏ-ਜੰਗ ਕੀਤਾ। ਉਸੇ ਦਿਨ ਤੋਂ ਸਿੱਧੂ ਵਲੋਂ ਲਗਾਤਾਰ ਟਵੀਟ ਕਰਕੇ ਸਿਰਫ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਹੀ ਨਹੀਂ ਚੁੱਕੇ ਜਾ ਰਹੇ ਸਗੋਂ ਕੈਪਟਨ ਅਮਰਿੰਦਰ ਸਿੰਘ ’ਤੇ ਸਿੱਧੇ ਤੌਰ ’ਤੇ ਹਮਲੇ ਜਾਰੀ ਹਨ। 13 ਤਾਰੀਖ਼ ਤੋਂ ਸ਼ੁਰੂ ਹੋਈ ਇਸ ਟਵਿੱਟਰ ਜੰਗ ’ਚ ਸਿੱਧੂ ਨੇ 14 ਦਿਨਾਂ ਵਿਚ 12 ਟਵੀਟ ਕੀਤੇ, ਜਿਨ੍ਹਾਂ ਵਿਚ ਕੈਪਟਨ ਅਤੇ ਬਾਦਲ ਸਿੱਧੇ ਤੌਰ ’ਤੇ ਨਿਸ਼ਾਨੇ ’ਤੇ ਹਨ।

ਇਹ ਵੀ ਪੜ੍ਹੋ : ਕੈਪਟਨ ਖ਼ਿਲਾਫ਼ ਬੋਲਣ ਵਾਲੇ ਨਵਜੋਤ ਸਿੱਧੂ ’ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ, ਵੇਰਕਾ ਨੇ ਵੀ ਖੋਲ੍ਹਿਆ ਮੋਰਚਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News