ਐੱਸ. ਟੀ. ਐੱਫ. ਵਲੋਂ ਗ੍ਰਿਫਤਾਰ ਪੁਲਸ ਮੁਲਾਜ਼ਮ ਤੇ ਹੋਰ ਭੇਜੇ ਜੇਲ

Tuesday, Aug 15, 2017 - 07:35 AM (IST)

ਐੱਸ. ਟੀ. ਐੱਫ. ਵਲੋਂ ਗ੍ਰਿਫਤਾਰ ਪੁਲਸ ਮੁਲਾਜ਼ਮ ਤੇ ਹੋਰ ਭੇਜੇ ਜੇਲ

ਮੋਹਾਲੀ, (ਕੁਲਦੀਪ)- ਐੱਸ. ਟੀ. ਐੱਫ. ਵਲੋਂ ਨਸ਼ੀਲੇ ਪਦਾਰਥਾਂ ਅਤੇ ਨਕਦੀ ਸਮੇਤ ਗ੍ਰਿਫਤਾਰ ਕੀਤੇ ਗਏ 7 ਮੁਲਜ਼ਮ ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਇੰਟੈਲੀਜੈਂਸ ਵਿਚ ਤਾਇਨਾਤ ਸੁਸ਼ੀਲ ਕੁਮਾਰ, ਸਿਪਾਹੀ ਗਗਨਦੀਪ ਸਿੰਘ ਸ੍ਰੀ ਮੁਕਤਸਰ ਸਾਹਿਬ ਕਾਊਂਟਰ ਇੰਟੈਲੀਜੈਂਸ, ਹੌਲਦਾਰ ਜਰਨੈਲ ਸਿੰਘ ਪੀ. ਏ. ਪੀ. ਅਤੇ ਸਿਪਾਹੀ ਹਰਜੀਤ ਸਿੰਘ ਤੀਜੀ ਆਈ. ਆਰ. ਬੀ. ਕਾਊਂਟਰ ਇੰਟੈਲੀਜੈਂਸ ਸਬ-ਯੂਨਿਟ ਸ੍ਰੀ ਮੁਕਤਸਰ ਸਾਹਿਬ ਅਤੇ ਗਗਨਦੀਪ ਸਿੰਘ ਮਾਨ ਨਿਵਾਸੀ ਖਰੜ, ਸੁਖਪ੍ਰੀਤ ਸਿੰਘ ਉਰਫ ਹੈਰੀ ਨਿਵਾਸੀ ਬਠਿੰਡਾ ਅਤੇ ਵਕੀਲ ਸਿੰਘ ਉਰਫ ਕਾਲਾ ਸਰਪੰਚ ਨੂੰ ਪੁਲਸ ਰਿਮਾਂਡ ਖਤਮ ਹੋਣ 'ਤੇ ਅੱਜ ਫਿਰ ਅਦਾਲਤ ਵਿਚ ਪੇਸ਼ ਕੀਤਾ ਗਿਆ । ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ । ਕੇਸ ਵਿਚ ਅਗਲੀ ਸੁਣਵਾਈ 26 ਅਗਸਤ ਨਿਸ਼ਚਿਤ ਕਰ ਦਿੱਤੀ ਹੈ ।
ਜ਼ਿਕਰਯੋਗ ਹੈ ਕਿ ਐੱਸ. ਟੀ. ਐੱਫ. ਵਲੋਂ ਨਸ਼ਾ ਸਮੱਗਲਿੰਗ ਕੇਸ ਵਿਚ ਇਕ ਨਾਈਜੀਰੀਅਨ ਅੱਬੂ ਹੈਨਰੀ ਅਤੇ ਨਰਿੰਦਰ ਸਿੰਘ ਬਾਠ ਨੂੰ ਗ੍ਰਿਫਤਾਰ ਕੀਤਾ ਸੀ । ਦੋਵਾਂ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਸੀ ਕਿ ਪੰਜਾਬ ਪੁਲਸ ਦੇ ਕਈ ਮੁਲਾਜ਼ਮਾਂ ਨੇ ਹੋਰ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਲਾਲੜੂ ਕੋਲ ਇਕ ਫਰਜ਼ੀ ਟਰੈਪ ਲਗਾ ਕੇ ਦਬੋਚ ਲਿਆ ਸੀ । ਬਾਅਦ ਵਿਚ ਦੋਵਾਂ ਦੇ ਕਬਜ਼ੇ ਵਿਚੋਂ ਹੈਰੋਇਨ ਅਤੇ ਲੱਖਾਂ ਰੁਪਏ ਦੀ ਨਕਦੀ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ ਸੀ । ਜਦੋਂ ਐੱਸ. ਟੀ. ਐੱਫ. ਨੇ ਨਾਈਜੀਰੀਅਨ ਅੱਬੂ ਹੈਨਰੀ ਅਤੇ ਨਰਿੰਦਰ ਬਾਠ ਨੂੰ ਗ੍ਰਿਫਤਾਰ ਕੀਤਾ ਤਾਂ ਉਨ੍ਹਾਂ ਨੇ ਪੁੱਛਗਿੱਛ ਵਿਚ ਇਹ ਗੱਲ ਦੱਸੀ ਸੀ । ਉਸ ਤੋਂ ਬਾਅਦ ਪੁਲਸ ਨੇ ਉਕਤ ਸੱਤਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਐੱਸ. ਟੀ. ਐੱਫ. ਪੁਲਸ ਸਟੇਸ਼ਨ ਵਿਚ ਕੇਸ ਦਰਜ ਕਰ ਲਿਆ ਸੀ । ਉਨ੍ਹਾਂ ਦੇ ਕਬਜ਼ੇ ਵਿਚੋਂ ਹੈਰੋਇਨ, ਨਕਦੀ ਬਰਾਮਦ ਕੀਤੀ ਸੀ, ਜੋ ਕਿ ਪੁਲਸ ਰਿਮਾਂਡ 'ਤੇ ਚੱਲ ਰਹੇ ਸਨ । ਅੱਜ ਅਦਾਲਤ ਨੇ ਸਾਰੇ ਸੱਤਾਂ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। 


Related News