ਐੱਸ. ਐੱਮ. ਐੱਮ. ਬੀ. ਮੈਮੋਰੀਅਲ ਸਕੂਲ ਦੇ ਵਿਦਿਆਰਥੀ ਦੀ ਦੁਰਘਟਨਾ ''ਚ ਮੌਤ
Tuesday, Aug 15, 2017 - 01:52 AM (IST)

ਬੱਧਨੀ ਕਲਾਂ, (ਮਨੋਜ)- ਐੱਸ. ਐੱਮ. ਐੱਮ. ਬੀ. ਮੈਮੋਰੀਅਲ ਸਕੂਲ ਬੱਧਨੀ ਕਲਾਂ ਦੇ 7ਵੀਂ ਜਮਾਤ ਦੇ ਵਿਦਿਆਰਥੀ ਪਰਗਟ ਸਿੰਘ ਪੁੱਤਰ ਰਵਿੰਦਰ ਸਿੰਘ ਦੀ ਆਪਣੇ ਹੀ ਪਿੰਡ ਬੁੱਘੀਪੁਰਾ ਵਿਖੇ ਵਾਪਰੀ ਦੁਰਘਟਨਾ 'ਚ ਮੌਤ ਹੋਣ 'ਤੇ ਪਿੰਡ ਅਤੇ ਸਕੂਲ ਵਿਚ ਸੋਗ ਦੀ ਲਹਿਰ ਦੌੜ ਗਈ। ਪਰਗਟ ਸਿੰਘ ਇਕ ਹੋਣਹਾਰ ਅਤੇ ਸਕੂਲ ਦਾ ਹਰਮਨ ਪਿਆਰਾ ਵਿਦਿਆਰਥੀ ਹੋਣ ਦੇ ਨਾਲ-ਨਾਲ ਵਧੀਆ ਕ੍ਰਿਕਟ ਖਿਡਾਰੀ ਵੀ ਸੀ ਅਤੇ ਇਕ ਦਿਨ ਪਹਿਲਾਂ ਹੀ ਜ਼ੋਨ ਟੂਰਨਾਮੈਂਟ ਜਿੱਤ ਕੇ ਆਇਆ ਸੀ। ਉਸ ਦੀ ਅਚਨਚੇਤ ਹੋਈ ਮੌਤ 'ਤੇ ਸਕੂਲ ਦੇ ਪ੍ਰਬੰਧਕਾਂ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਸ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਰਿਵਾਰ ਤੇ ਸਕੂਲ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਸਕੂਲ ਵੱਲੋਂ ਵਿਦਿਆਰਥੀ ਦੀ ਮੌਤ 'ਤੇ ਸ਼ੋਕ ਵਜੋਂ ਇਕ ਦਿਨ ਲਈ ਸਕੂਲ ਵੀ ਬੰਦ ਰੱਖਿਆ ਗਿਆ।