ਐੱਸ. ਐੱਚ. ਓ. ਵੱਲੋਂ ਪਟਾਕਾ ਵਿਕਰੇਤਾਵਾਂ ਨਾਲ ਮੀਟਿੰਗ

09/22/2017 12:45:12 AM

ਸ੍ਰੀ ਮੁਕਤਸਰ ਸਾਹਿਬ,  (ਪਵਨ)-  ਜ਼ਿਲਾ ਪੁਲਸ ਮੁਖੀ ਸੁਸ਼ੀਲ ਕੁਮਾਰ ਦੇ ਹੁਕਮਾਂ ਮੁਤਾਬਕ ਥਾਣਾ ਸਿਟੀ ਵਿਖੇ ਅੱਜ ਐੱਸ. ਐੱਚ. ਓ. ਤੇਜਿੰਦਰਪਾਲ ਸਿੰਘ ਨੇ ਦੁਕਾਨਦਾਰਾਂ ਦੀ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਦੁਕਾਨਦਾਰਾਂ ਨੂੰ ਦੀਵਾਲੀ/ਦੁਸਹਿਰਾ ਤਿਉਹਾਰਾਂ ਦੇ ਮੱਦੇਨਜ਼ਰ ਹਦਾਇਤਾਂ ਕੀਤੀਆਂ। ਉਨ੍ਹਾਂ ਕਿਹਾ ਕਿ ਪਟਾਕਿਆਂ ਨੂੰ ਗੋਦਾਮ ਵਿਚ ਰੱਖਣ ਤੇ ਵੇਚਣ ਸਬੰਧੀ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਜਾਵੇ ਅਤੇ ਅਣਅਧਿਕਾਰਤ ਪਟਾਕੇ ਨਾ ਵੇਚੇ ਜਾਣ। ਪਟਾਕਿਆਂ ਦੇ ਰੱਖ-ਰਖਾਅ ਦਾ ਪੂਰਾ ਧਿਆਨ ਰੱਖਿਆ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ। ਪਟਾਕੇ ਵੇਚਣ ਵਾਲੀ ਜਗ੍ਹਾ 'ਤੇ ਅੱਗ ਬੁਝਾਊ ਯੰਤਰ, ਰੇਤਾ, ਪਾਣੀ ਆਦਿ ਦਾ ਪ੍ਰਬੰਧ ਰੱਖਿਆ ਜਾਵੇ। 
ਇਸ ਮੌਕੇ ਪਟਾਕਾ ਵਿਕਰੇਤਾ ਕਸਰੀਜਾ, ਰਾਕੇਸ਼ ਕੁਮਾਰ, ਰਿੰਕੂ ਬੱਤਰਾ, ਜਗਦੀਸ਼ ਚੰਦਰ, ਇੰਦਰਬੀਰ ਬਾਂਸਲ ਆਦਿ ਹਾਜ਼ਰ ਸਨ। 


Related News